ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਨਵੰਬਰ
ਇਥੇ ਸੀਬਾ ਇੰਟਰਸ਼ਨਲ ਸਕੂਲ ਅਤੇ ਹੋਲੀ ਮਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਸਾਂਝਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਦੋਵੇਂ ਸਕੂਲਾਂ ਦੇ ਅੰਤਰ-ਹਾਊਸ ਕਬੱਡੀ, ਖੋ-ਖੋ, ਰੱਸਾਕਸ਼ੀ, ਹੈਂਡਬਾਲ, ਹਾਕੀ, ਲੰਬੀ ਛਾਲ ਸਮੇਤ ਵੱਖ-ਵੱਖ ਅਥਲੈਟਿਕਸ ਮੁਕਾਬਲੇ ਕਰਵਾਏ ਗਏ।
ਮੁੱਖ ਮਹਿਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤੰਦਰੁਸਤ ਸਰੀਰ ਅੰਦਰ ਤੰਦਰੁਸਤ ਮਨ’ ਦਾ ਵਾਸਾ ਹੁੰਦਾ ਹੈ। ਵਿੱਦਿਆ ਦਾ ਕੰਮ ਵਿਦਿਆਰਥੀ ਦੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਨਾ ਹੈ ਤੇ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਹਨ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਖੇਡ-ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਸੀਬਾ ਸਕੂਲ ਨੇ ਇਸ ਵਰ੍ਹੇ ਕੌਮੀ ਪੱਧਰ ’ਤੇ 38, ਪੰਜਾਬ ਭਰ ’ਚੋਂ 135 ਅਤੇ ਜ਼ਿਲ੍ਹਾ ਪੱਧਰ ’ਤੇ 268 ਮੈਡਲ ਹਾਸਲ ਕੀਤੇ। ਐੱਸਪੀ ਸੁਖਵਿੰਦਰ ਸਿੰਘ ਚੌਹਾਨ, ਡੀਐੱਸਪੀ ਦੀਪਿੰਦਰਪਾਲ ਸਿੰਘ ਜੇਜੀ, ਤੇ ਹੋਰਨਾਂ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ, ਖੇਡ ਇੰਚਾਰਜ ਨਰੇਸ਼ ਚੌਧਰੀ, ਹਰਵਿੰਦਰ ਸਿੰਘ ਤੇ ਸੁਭਾਸ਼ ਮਿੱਤਲ ਹਾਜ਼ਰ ਸਨ।