ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਮਈ
ਬੀਤੀ 13 ਮਈ ਨੂੰ ਧੂਰੀ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨਿਰਮਲ ਸਿੰਘ ਨਿੰਮਾ ਨਾਮੀ ਵਿਅਕਤੀ ਦੀ ਹੋਈ ਮੌਤ ਦੇ ਚਲਦਿਆਂ ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮ੍ਰਿਤਕ ਦੇ ਦੋਸਤ ਅਰਵਿੰਦਰ ਸਿੰਘ ਸ਼ੈਂਕੀ ਤੋਂ ਇਲਾਵਾ 5 ਹੋਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲੀਸ ਵੱਲੋਂ ਅਰਵਿੰਦਰ ਸਿੰਘ ਸ਼ੈਂਕੀ ਅਤੇ ਸ਼ੈਂਟੀ ਪੁੱਤਰ ਸੇਮ ਨਾਮੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਭਗੌੜਾ ਹੋਏ 4 ਵਿਅਕਤੀਆਂ ਵਿੱਚੋਂ ਪੁਲੀਸ ਨੇ ਕਰਮਜੀਤ ਬਚੀ ਪੁੱਤਰ ਬੋਲੀ ਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦਿੱਤੀ।