ਧੂਰੀ:
ਹਰਿਆਣਾ ਦੇ ਕੈਥਲ ਵਿੱਚ ਇਕ ਸਿੱਖ ਨੌਜਵਾਨ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਦਾ ਨੋਟਿਸ ਲੈਂਦੇ ਹੋਏ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ ਹਰਬੰਸ ਸਿੰਘ ਸਲੇਮਪੁਰ ਨੇ ਕਿਹਾ ਜੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਸੂਬੇ ਭਰ ਵਿੱਚ ਹਰਿਆਣਾ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਇੱਕ ਸਿੱਖ ਅਫ਼ਸਰ ਵਿਰੁੱਧ ਨਸਲੀ ਟਿੱਪਣੀ ਕਰਨ ਦੇ ਨਾਲ-ਨਾਲ ਹੋਰ ਸੂਬਿਆਂ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਪਾਰਟੀ ਦਾ ਵਫ਼ਦ ਘਟਨਾਵਾਂ ਦੀ ਜਾਂਚ ਕਰਵਾਉਣ ਲਈ ਰਾਸ਼ਟਰਪਤੀ ਨੂੰ ਮਿਲੇਗਾ। -ਖੇਤਰੀ ਪ੍ਰਤੀਨਿਧ