ਪੱਤਰ ਪ੍ਰੇਰਕ
ਲਹਿਰਾਗਾਗਾ, 11 ਸਤੰਬਰ
ਇਥੇ ਜਨਮ ਦਿਨ ਦਾ ਕੇਕ ਕਿਰਪਾਨ ਨਾਲ ਕੱਟਣ, ਪਿਸਟਲ ਨਾਲ ਫਾਇਰ ਕਰਨ ਅਤੇ ਫਾਇਰ ਕਰਨ ਸਮੇਂ ਦੀ ਵੀਡੀਓ ਵਾਇਰਲ ਕਰਨ ਸਬੰਧੀ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰਿਆਉ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਮੁਖ਼ਬਰ ਖਾਸ ਦੀ ਇਤਲਾਹ ’ਤੇ ਪਤਾ ਲੱਗਿਆ ਕਿ ਪ੍ਰਗਟ ਸਿੰਘ, ਪ੍ਰਭਜੋਤ ਸਿੰਘ ਪੁੱਤਰ ਸੁਖਵਿੰਦਰ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਸੱਤਾ ਸਿੰਘ, ਗੁਲਾਬ ਸਿੰਘ ਵਾਸੀਆਨ ਹਰਿਆਉ ਥਾਣਾ ਲਹਿਰਾਗਾਗਾ ਨੇ ਪਰਗਟ ਸਿੰਘ ਦੇ ਜਨਮ ਦਿਨ ’ਤੇ ਪਿੰਡ ਹਰਿਆਉ ਵਿਖੇ ਕੇਕ ਕਿਰਪਾਨ ਨਾਲ ਕੱਟਿਆ ਸੀ ਅਤੇ ਪਿਸਟਲ ਨਾਲ ਫਾਇਰ ਕੀਤੇ ਸੀ। ਇਸ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।