ਭਵਾਨੀਗੜ੍ਹ: ਇੱਥੋਂ ਦੀ ਪੁਲੀਸ ਨੇ ਨੇੜਲੇ ਪਿੰਡ ਘਰਾਚੋਂ ਵਿੱਚ ਬੀਤੀ ਰਾਤ ਚੋਰ ਧਾਰਮਿਕ ਡੇਰਾ ਬਾਬਾ ਟੱਲਾ ਦੇ ਗੇਟ ’ਤੇ ਲੱਗੀ ਗੋਲਕ ਦਾ ਜਿੰਦਰਾ ਤੋੜ ਕੇ ਚੜ੍ਹਾਵੇ ਦੇ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਕਾਬੂ ਕਰ ਲਏੇ ਹਨ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਬਿਗੜਵਾਲ ਵਜੋਂ ਹੋਈ ਹੈ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਕੋਲੋਂ ਚੋਰੀ ਦੇ 12 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਡੇਰਾ ਬਾਬਾ ਟੱਲਾ ਦੇ ਸੇਵਾਦਾਰ ਅਵਤਾਰ ਸਿੰਘ ਤੋਤੀ ਵਾਸੀ ਘਰਾਚੋਂ ਨੇ ਦੱਸਿਆ ਕਿ ਬੀਤੀ ਰਾਤ ਚੋਰ ਗੋਲਕ ਦੇ ਜਿੰਦਰੇ ਤੋੜ ਕੇ ਉਸ ਵਿੱਚੋਂ ਚੜ੍ਹਾਵੇ ਦੀ ਸਾਰੀ ਭੇਟਾ ਚੋਰੀ ਕਰ ਕੇ ਲੈ ਗਏ ਸਨ। -ਪੱਤਰ ਪ੍ਰੇਰਕ