ਪੱਤਰ ਪ੍ਰੇਰਕ
ਲਹਿਰਾਗਾਗਾ, 12 ਮਈ
ਨੇੜਲੇ ਪਿੰਡ ਕੋਟੜਾ ਲੇਹਲ ਦੇ ਵਸਨੀਕ ਭੋਲਾ ਸਿੰਘ ਪੁੱਤਰ ਜੱਗਰ ਸਿੰਘ ਦੀ ਲੜਕੇ ਦੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ। ਐਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨਾਂ ’ਤੇ ਜੱੱਗਾ ਸਿੰਘ ਗੁਰਤੇਜ ਸਿੰਘ ਅਤੇ ਹਰਪਾਲ ਸਿੰਘ ਵਾਸੀ ਹਾਮਝੇੜੀ ਥਾਣਾ ਪਾਤੜਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਭੋਲਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬਿੱਟੂ ਸਿੰਘ, ਹਾਮਝੇੜੀ ਦੀ ਸਰਬਜੀਤ ਕੌਰ ਨਾਲ 12 ਸਾਲ ਪਹਿਲਾਂ ਵਿਆਹਿਆ ਸੀ ਅਤੇ 8 ਮਈ ਨੂੰ ਉਨ੍ਹਾਂ ਦਾ ਆਪਸ ’ਚ ਝਗੜਾ ਹੋਇਆ ਸੀ ਅਤੇ 10 ਮਈ ਦੀ ਰਾਤ ਨੂੰ ਮੁਲਜ਼ਮ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।