ਪੱਤਰ ਪ੍ਰੇਰਕ
ਲਹਿਰਾਗਾਗਾ, 20 ਸਤੰਬਰ
ਇਥੇ ਵਿਨਾਇਕ ਫਾਰਮੈਸੀ ਕਾਲਜ ’ਚ ਲਹਿਰਾਗਾਗਾ ਦੇ ਅੱਠ ਫਾਰਮੇਸੀ ਕਾਲਜਾਂ ਨੇ ਇੱਕ ਸਮਾਗਮ ਕੀਤਾ। ਇਸ ਵਿੱਚ ਫਾਰਮੇਸੀ ਕੌਂਸਲਰ ਆਫ਼ ਇੰਡੀਆ ਦੇ ਸੂਬਾਈ ਮੈਂਬਰ ਸੁਸ਼ੀਲ ਕੁਮਾਰ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਪੰਜਾਬ ਅੰਦਰ ਫਾਰਮੇਸੀ ਰਜਿਸਟ੍ਰੇਸ਼ਨ ਦੀ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਫਾਰਮੇਸੀ ਕਾਲਜਾਂ ਦਾ ਦੌਰਾ ਕਰਕੇ ਕਾਲਜ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਉਸ ਨੂੰ ਹੱਲ ਕਰਨ ਦੀ ਹਰਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਵੱਖ ਵੱਖ ਫਾਰਮੇਸੀ ਕਾਲਜਾਂ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਤੋਂ ਬਾਂਸਲ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਜੈ ਕੁਮਾਰ ਸੰਗਰੂਰ, ਲਹਿਰਾਗਾਗਾ ਫਾਰਮੈਸੀ ਕਾਲਜ ਯੂਨੀਅਨ ਦੇ ਪ੍ਰਧਾਨ ਲੋਕੇਸ਼ ਸਿੰਗਲਾ, ਵਿੱਦਿਆ ਜਿਓਤੀ ਕਾਲਜ ਆਫ ਫਾਰਮੈਸੀ ਦੇ ਪ੍ਰਿਤਪਾਲ ਗਰਗ, ਜੀਵਨ ਕੁਮਾਰ ਕਾਲਾ, ਚੇਤਨ ਕੁਮਾਰ, ਵਿਜੇ ਕੁਮਾਰ, ਕ੍ਰਿਸ਼ਨਾ ਕਾਲਜ ਆਫ ਫਾਰਮੈਸੀ ਰੱਲੀ ਦੇ ਕਮਲ ਸਿੰਗਲਾ ਕਾਲਜ ਮੈਨੇਜਮੈਂਟ ਵੱਲੋਂ ਸੁਸ਼ੀਲ ਬਾਂਸਲ ਦਾ ਵਿਸ਼ੇਸ ਤੌਰ ’ਤੇ ਸਨਮਾਨ ਵੀ ਕੀਤਾ ਗਿਆ।