ਲਹਿਰਾਗਾਗਾ: ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਭਗਤ ਨਾਮਦੇਵ ਧਰਮਸ਼ਾਲਾ ਲਹਿਰਾਗਾਗਾ ਵਿੱਚ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਨੇ ਕੀਰਤਨ ਰਾਹੀਂ ਬਾਬਾ ਨਾਮਦੇਵ ਦੀਆਂ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਵਰਿੰਦਰ ਕੁਮਾਰ ਗੋਇਲ, ਕਾਂਤਾ ਗੋਇਲ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਆਦਿ ਨੇ ਬਾਬਾ ਨਾਮਦੇਵ ਸਭਾ ਦੀ ਪਿਛਲੀ ਪ੍ਰਬੰਧਕ ਕਮੇਟੀ ਉਪਰ ਭਰੋਸਾ ਪ੍ਰਗਟਾਉਂਦੇ ਹੋਏ ਪ੍ਰਧਾਨ ਜਸਵੰਤ ਸਿੰਘ ਹੈਪੀ, ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਸੈਕਟਰੀ ਗਿਆਨ ਸਿੰਘ, ਖਜ਼ਾਨਚੀ ਅਵਤਾਰ ਸਿੰਘ , ਸਹਾਇਕ ਖਜ਼ਾਨਚੀ ਜਸਵੀਰ ਸਿੰਘ ਜੱਸੀ, ਸਰਪ੍ਰਸਤ ਗੁਰਮੇਲ ਸਿੰਘ ਤੇ ਸਕੱਤਰ ਦਿਆਲ ਸਿੰਘ ਗਰਚਾ ਬਣਾਇਆ ਗਿਆ। -ਪੱਤਰ ਪ੍ਰੇਰਕ