ਲਹਿਰਾਗਾਗਾ: ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਫ਼ਸਲ ਦਾ ਚੰਗਾ ਭਾਅ ਮਿਲਣ ਕਾਰਨ ਖੁਸ਼ ਹਨ। ਇੱਥੇ ਅੱਜ ਪਿੰਡ ਹਰਿਆਓ ਦੇ ਕਿਸਾਨ ਨਸੀਬ ਚੰਦ ਸ਼ਰਮਾ ਆੜ੍ਹਤੀ ਜ਼ਿਲ੍ਹਾ ਰਾਮ ਬਿਸਾਖੀ ਰਾਮ ਦੀ ਦੁਕਾਨ ’ਤੇ 1121 ਬਾਸਮਤੀ ਲੈ ਕੇ ਆਇਆ। ਇਸ ਸਬੰਧੀ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਗੋਇਲ ਰੱਬੜ ਤੇ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਕਤ ਕਿਸਾਨ ਦੀ ਫ਼ਸਲ ਨੂੰ 3700 ਰੁਪਏ ਪ੍ਰਤੀ ਕੁਇੰਟਲ ਵਿਕਵਾਇਆ ਹੈ। ਮਾਰਕੀਟ ਦੇ ਸਕੱਤਰ ਨਰਿੰਦਰ ਪਾਲ ਨੇ ਦੱਸਿਆ ਕਿ ਹੁਣ ਤੱਕ ਪਿਛਲੇ ਸਾਲ 1671 ਦੇ ਮੁਕਾਬਲੇ ਅੱਜ ਤੱਕ 2200 ਐੱਮਟੀ ਬਾਸਮਤੀ ਵਿੱਕੀ ਹੈ, ਜਿਸ ਦਾ ਭਾਅ 3100 ਤੋਂ 3710 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ। -ਪੱਤਰ ਪ੍ਰੇਰਕ