ਪੱਤਰ ਪ੍ਰੇਰਕ
ਲਹਿਰਾਗਾਗਾ, 11 ਨਵੰਬਰ
ਪੁਲੀਸ ਨੇ ਨੇੜਲੇ ਪਿੰਡ ਉਗਰਾਹਾਂ ਵਿੱਚ ਇੱਕ ਔਰਤ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਛਾਜਲੀ ਥਾਣੇ ਦੇ ਐੱਸਐੱਚਓ ਨੇ ਦੱਸਿਆ ਕਿ ਜਸਵਿੰਦਰ ਕੌਰ ਪੁੱਤਰੀ ਮਰਹੂਮ ਮਲਕੀਤ ਸਿੰਘ ਵਾਸੀ ਸਾਗਰ ਪੱਤੀ ਉਗਰਾਹਾਂ ਦੇ ਬਿਆਨ ’ਤੇ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਖੇਤ ਵਿੱਚ ਕੰਬਾਈਨ ਰਾਹੀਂ ਝੋਨੇ ਦੀ ਵਾਢੀ ਕਰਵਾ ਰਹੇ ਸਨ। ਇਸ ਦੌਰਾਨ ਹਰਿੰਦਰ ਸਿੰਘ ਕਮਲ ਅਪਣੇ ਸਾਥੀਆਂ ਗੋਲਡੀ ਸਿੰਘ, ਜੱਸੀ ਸਿੰਘ, ਬਰਮਾ ਵਾਸੀਆਨ ਉਗਰਾਹਾਂ ਸਮੇਤ ਆ ਕੇ ਉਸ ਦੇ ਭਰਾ ਨਾਲ ਲੜਨ ਲੱਗ ਪਏ। ਜਦ ਜਸਵਿੰਦਰ ਕੌਰ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ
ਸ਼ੁਰੂ ਕਰ ਦਿੱਤੀ ਹੈ।