ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਪਰੈਲ
ਜ਼ਿਲ੍ਹਾ ਇੰਡਸਟਰੀ ਚੈਂਬਰ ਦੀ ਬਲਾਕ ਭਵਾਨੀਗੜ੍ਹ ਇਕਾਈ ਵੱਲੋਂ ਸਰਪ੍ਰਸਤ ਵੀਪੀ ਸਿੰਘ ਅਤੇ ਪ੍ਰਧਾਨ ਯਤਿੰਦਰ ਮਿੱਤਲ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕਾ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ’ਚੋਂ ਇੰਡਸਟਰੀ ਦਾ ਹੋਰ ਰਾਜਾਂ ’ਚ ਜਾਣ ਅਤੇ ਪੰਜਾਬ ਦੇ ਨੌਜਵਾਨਾਂ ਦਾ ਰੁਜ਼ਗਾਰ ਦੀ ਤਲਾਸ਼ ਲਈ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ’ਚ ਜਾਣ ਦਾ ਰੁਝਾਣ ਪੰਜਾਬ ਦੇ ਭਵਿੱਖ ਲਈ ਬਹੁਤ ਮਾੜਾ ਹੈ। ਇਸ ਲਈ ਪੰਜਾਬ ਦੀ ਪੰਜਾਬ ਸਰਕਾਰ ਵੱਲੋਂ ਇਹ ਦੋਵੇਂ ਰੁਝਾਨਾਂ ਨੂੰ ਰੋਕਣ ਲਈ ਸੂਬੇ ’ਚ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਚੈਂਬਰ ਦੇ ਜ਼ਿਲ੍ਹਾ ਸਰਪ੍ਰਸਤ ਆਰਕੇ ਸ਼ਰਮਾ ਨੇ ਕਿਹਾ ਕਿ ਕਿਸੇ ਰਾਜ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ ਅਤੇ ਕਿਸਾਨੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੰਡਸਟਰੀ ਹੀ ਇਕ ਮਾਤਰ ਹੱਲ ਹੈ। ਇਸ ਮੌਕੇ ਉਨ੍ਹਾਂ ਵਿਧਾਨ ਸਭਾ ਹਲਕਾ ਧੂਰੀ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਆਪਣੇ ਰਾਇਸਿਲਾ ਗਰੁੱਪ ਦੀ ਤਰਫ਼ੋਂ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੁਨੀਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਘਣਸ਼ਿਆਮ ਕਾਂਸਲ ਸਾਬਕਾ ਪ੍ਰਧਾਨ, ਜੀਵਨ ਕੁਮਾਰ, ਨਰਿੰਦਰ ਕੁਮਾਰ, ਸਤਵੰਤ ਸਿੰਘ ਖਰੇ ਸਾਬਕਾ ਬਲਾਕ ਪ੍ਰਧਾਨ, ਸੌਰਭ ਕੁਮਾਰ, ਰਕੇਸ਼ ਕੁਮਾਰ ਸਿੰਗਲਾ ਸਕੱਤਰ, ਅਨੀਸ਼ ਗੋਇਲ ਖਜ਼ਾਨਚੀ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਹਰਦੀਪ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਮਰੀਤ ਸਿੰਘ ਪਨੇਸ਼ਰ, ਗੁਰਮੀਤ ਸਿੰਘ ਦੇਵਾ, ਤਰਸੇਮ ਲਾਲ, ਰਾਜੀਵ ਮਿੱਤਲ, ਦੀਪਕ ਮਿੱਤਲ, ਖੁਸ਼ਪਿੰਦਰ ਪਾਲ ਸਿੰਘ, ਹਰਦੀਪ ਸਿੰਘ, ਤਰਸੇਮ ਕਾਂਸਲ, ਮੁਨੀਸ਼ ਸਿੰਗਲਾ, ਵਿਜੈ ਕੁਮਾਰ ਨਾਭਾ, ਸੁਨੀਲ ਮਿੱਤਲ, ਜਸਵੀਰ ਸਿੰਘ, ਗਿੰਨੀ ਕਾਂਸਲ, ਪ੍ਰਦੀਪ ਕਾਂਸਲ, ਰਿੰਕੂ ਮਿੱਤਲ ਅਤੇ ਅਵਤਾਰ ਸਿੰਘ ਤਾਰੀ ਸਮੇਤ ਚੈਂਬਰ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ।