ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਫਰਵਰੀ
ਪੈਪਸੀਕੋ ਇਡੀਆ ਹੋਲਡਿੰਗ ਵਰਕਰਜ਼ ਯੂਨੀਅਨ ਚੰਨੋਂ ਦੇ ਪ੍ਰਧਾਨ ਸੁਖਚੈਨ ਸਿੰਘ ਤੇ ਜਰਨਲ ਸੈਕਟਰੀ ਕ੍ਰਿਸ਼ਨ ਸਿੰਘ ਭੜੋ ਦੀ ਪ੍ਰਧਾਨਗੀ ਹੇਠ ਕੰਪਨੀ ਦੇ ਗੇਟ ’ਤੇ ਯੂਨੀਅਨ ਵੱਲੋਂ ਹੰਗਾਮੀ ਕੀਤੀ ਗਈ, ਜਿਸ ਵਿੱਚ ਇਲਾਕੇ ਦੀਆਂ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਵਿਸ਼ੇਸ ਤੌਰ ’ ਸ਼ਮੂਲੀਅਤ ਕੀਤੀ। ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਤੇ ਜਰਨਲ ਸੈਕਟਰੀ ਕ੍ਰਿਸ਼ਨ ਸਿੰਘ ਭੜੋ ਨੇ ਕਿਹਾ ਕਿ ਹਰ ਤਿੰਨ ਸਾਲਾਂ ਬਾਅਦ ਯੂਨੀਅਨ ਮੈਨੇਜਮੈਂਟ ਨੂੰ ਲੇਬਰ ਦੀਆਂ ਸ਼ਰਤਾਂ ਮੁਤਾਬਿਕ ਮੰਗ ਪੱਤਰ ਦਿੰਦੀ ਆ ਰਹੀ ਹੈ। ਕੰਪਨੀ ਦੀ ਪ੍ਰੋਡਕਸ਼ਨ ਤੇ ਆਮਦਨ ਵਿੱਚ ਵਾਧੇ ਅਨੁਸਾਰ ਵਰਕਰਾਂ ਦੀਆਂ ਸਹੂਲਤਾਂ ਵਿੱਚ ਵਾਧਾ ਨਹੀਂ ਹੋ ਰਿਹਾ। ਮਹਿੰਗਾਈ ਵਧਣ ਕਾਰਨ ਉਜਰਤਾਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਮੰਗ ਪੱਤਰ ਦਿੱਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਏਟਕ ਦੇ ਜਰਨਲ ਸਕੱਤਰ ਭਰਪੂਰ ਸਿੰਘ, ਨਰੇਗਾ ਪੰਜਾਬ ਆਗੂ ਕਸ਼ਮੀਰ ਸਿੰਘ ਗੁਦਾਈਆ, ਦਿਹਾਤੀ ਮਜ਼ਦੂਰ ਸਭਾ ਦੇ ਗੁਰਮੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪੇਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ ਦੇ ਆਗੂ ਰਮਨਦੀਪ ਸਿੰਘ ਦੇ ਆਗੂ ਨੇ ਪੈਪਸੀਕੋ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।