ਮੇਜਰ ਸਿੰਘ ਮੱਟਰਾਂ
ਭਵਾਨੀਗੜ, 24 ਅਗਸਤ
ਜੰਮੂ-ਕੱਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਰੋਡ ਸੰਘਰਸ਼ ਕਮੇਟੀ ਸੰਤੋਖਪੁਰਾ ਵੱਲੋਂ ਨੇੜਲੇ ਪਿੰਡ ਖੇੜੀ ਚੰਦਵਾਂ ਵਿਖੇ ਲਗਾਏ ਪੱਕੇ ਧਰਨੇ ਵਿੱਚ ਅੱਜ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਧਰਨੇ ਵਿੱਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਬਲਵਿੰਦਰ ਸਿੰਘ ਘਨੌੜ, ਕਰਮ ਚੰਦ ਪੰਨਵਾਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਸੰਤੋਖਪੁਰਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਹੁਤ ਹੀ ਨਿਗੂਣੇ ਭਾਅ ’ਤੇ ਜਬਰੀ ਗ੍ਰਹਿਣ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਦੇ ਆਗੂਆ ਨੇ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਨੂੰ ਜਮੀਨਾਂ ਦੱਬਣ ਨਹੀ ਦੇਵਾਂਗੇ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂ ਹਰਮਨਪ੍ਰੀਤ ਸਿੰਘ ਸੰਤੋਖਪੁਰਾ, ਕੁਲਦੀਪ ਸਿੰਘ ਜਲਾਣ, ਗੁਰਪ੍ਰੀਤ ਸਿੰਘ ਸੰਤੋਖਪੁਰਾ, ਐਡਵੋਕੇਟ ਹਰਿੰਦਰ ਸਿੰਘ ਸੰਤੋਖਪੁਰਾ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਸੰਤੋਖਪੁਰਾ, ਜਤਿੰਦਰ ਸਿੰਘ ਸੰਤੋਖਪੁਰਾ, ਗੁਰਭਜਨ ਸਿੰਘ ਸਤੋਖਪੁਰਾ, ਹਰਮੀਤ ਸਿੰਘ ਖੇੜੀ ਚੰਦਵਾਂ ਅਤੇ ਮਨਪ੍ਰੀਤ ਸਿੰਘ ਜਲਾਣ ਮੋਜੂਦ ਸਨ।