ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਅਗਸਤ
ਅੱਜ ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰਜ਼ ਯੂਨੀਅਨ ਚੰਨੋ ਨੇ ਕੰਪਨੀ ਦੇ ਗੇਟ ਅੱਗੇ 14 ਸਾਲ ਪਹਿਲਾਂ ਵਰਕਰਾਂ ਉਤੇ ਹਮਲੇ ਦੀ ਯਾਦ ਵਿੱਚ ਕਾਲਾ ਦਿਵਸ ਮਨਾਇਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਗੇਟ ਦੇ ਤਿੰਨ ਸ਼ਿਫਟਾਂ ਦੇ ਕਾਮਿਆਂ ਨੂੰ ਕਿਹਾ ਕਿ 23 ਅਗਸਤ 2008 ਨੂੰ ਕੰਪਨੀ ਦੇ ਗੇਟ ’ਤੇ ਸ਼ਾਂਤਮਈ ਧਰਨਾ ਦੇ ਰਹੇ ਪੈਪਸੀਕੋ ਕਾਮਿਆਂ ’ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਦਰਜਨ ਦੇ ਕਰੀਬ ਕਾਮੇ ਫੱਟੜ ਹੋ ਗਏ ਸਨ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ, ਸਹਾਇਕ ਸਕੱਤਰ ਰਾਣਾ ਸਿੰਘ ਕਾਲਾਝਾੜ,ਖਜ਼ਾਨਚੀ ਦਰਸ਼ਨ ਸਿੰਘ ਚੋਟੀਆਂ, ਸਹਾਇਕ ਖਜ਼ਾਨਚੀ ਦੀਪਕ ਸਿੰਘ, ਪ੍ਰੈਸ ਸਕੱਤਰ ਹਰੀ ਸਿੰਘ, ਦਫ਼ਤਰ ਸਕੱਤਰ ਜਗਪਾਲ ਸਿੰਘ, ਪ੍ਰਾਪੇਗੰਡਾ ਸਕੱਤਰ ਦਲਵਿੰਦਰ ਸਿੰਘ ਨੇ ਸੰਬੋਧਨ ਕੀਤਾ।