ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਇੱਥੋਂ ਨੇੜਲੇ ਪਿੰਡ ਫਤਹਿਗੜ੍ਹ ਭਾਦਸੋਂ ਵਿਖੇ ਸੱਪ ਦੇ ਡੱਸਣ ਕਾਰਨ ਔਰਤ ਦੀ ਮੌਤ ਹੋ ਗਈ। ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਫਤਹਿਗੜ੍ਹ ਭਾਦਸੋਂ ਨੇ ਦੱਸਿਆ ਕਿ ਉਸ ਦੇ ਮਾਤਾ ਕਰਮਜੀਤ ਕੌਰ (45) ਰਸੋਈ ਵਿੱਚ ਜਦੋਂ ਸ਼ੈਲਫ਼ ਤੋਂ ਕੋਈ ਭਾਂਡਾ ਚੁੱਕਣ ਲੱਗੇ ਤਾਂ ਉਥੇ ਬੈਠੇ ਸੱਪ ਨੇ ਉਸ ਦੇ ਡੱਸ ਲਿਆ। ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਨੂੰ ਪਹਿਲਾਂ ਬਡਰੁੱਖਾਂ ਅਤੇ ਫਿਰ ਸਿਵਲ ਹਸਪਤਾਲ ਭਵਾਨੀਗੜ੍ਹ ਦਾਖਲ ਕਰਵਾਇਆ ਗਿਆ। ਫਿਰ ਗੰਭੀਰ ਹਾਲਤ ਵਿੱਚ ਪਟਿਆਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਥੇ ਇਲਾਜ ਦੌਰਾਨ ਕਰਮਜੀਤ ਕੌਰ ਦੀ ਮੌਤ ਹੋ ਗਈ।