ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਅਪਰੈਲ
ਇਥੇ ਸ਼ਹਿਰ ਦੀ ਨੀਲਕੰਠ ਕਲੋਨੀ ਵਾਸੀਆਂ ਨੇ ਬੀਤੀ ਰਾਤ ਕਥਿਤ ਸ਼ਰਾਬੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਥਾਣੇ ਅੱਗੇ ਅੱਧੀ ਰਾਤ ਤੱਕ ਧਰਨਾ ਦਿੱਤਾ।
ਇਸ ਮੌਕੇ ਨੀਲਕੰਠ ਕਲੋਨੀ ਦੇ ਪ੍ਰਧਾਨ ਖੁਸ਼ਵੰਤ ਸਿੰਘ, ਸਕੱਤਰ ਅਵਤਾਰ ਸਿੰਘ ਬਹਿਲਾ, ਰਾਜਵੀਰ ਸਿੰਘ, ਬਹਾਦਰ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਆਨੰਦ, ਯੋਗੇਸ਼ ਕੁਮਾਰ, ਦਵਿੰਦਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਰੋਵੀ ਸਿੰਗਲਾ ਅਤੇ ਹਰਪ੍ਰੀਤ ਸਿੰਘ ਜੌਲੀਆਂ ਨੇ ਦੱਸਿਆ ਕਿ ਕਥਿਤ ਸ਼ਰਾਬੀ ਨੇ ਕਲੋਨੀ ਵਾਸੀਆਂ ਨੂੰ ਗਾਲਾਂ ਕੱਢੀਆਂ ਤੇ ਹੁੱਲੜਬਾਜੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਵਿਅਕਤੀ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ, ਜਿਸ ਸਬੰਧੀ ਥਾਣੇ ਵਿੱਚ ਸਿਕਾਇਤ ਕੀਤੀ ਗਈ ਸੀ। ਇਸ ਮੌਕੇ ਕਥਿਤ ਸ਼ਰਾਬੀ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟ ਮਾਰ ਕਰਦਾ ਰਹਿੰਦਾ ਹੈ, ਜਿਸ ਕਾਰਣ ਉਹ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਅਖੀਰ ਵਿੱਚ ਅੱਧੀ ਰਾਤ ਦੇ ਕਰੀਬ ਥਾਣਾ ਮੁਖੀ ਸਬ ਇੰਸਪੈਕਟਰ ਪ੍ਰਤੀਕ ਜਿੰਦਲ ਵੱਲੋਂ ਧਰਨਾਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ