ਮੇਜਰ ਸਿੰਘ ਮੱਟਰਾਂ
ਭਵਾਨੀਗੜ, 20 ਅਕਤੂਬਰ
ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਰਵੀ ਕੁਮਾਰ ਡੂਮੜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਵਿਦਾਸ ਧਰਮਸ਼ਾਲਾ ਭੱਟੀਵਾਲ ਕਲਾਂ ਵਿਖੇ ਘੱਗਾ ਦੇ ਐੱਸਐੱਮਓ ਮਲਕੀਤ ਸਿੰਘ ਦੀ ਅਗਵਾਈ ਹੇਠ ਡਾ. ਅੰਬੇਡਕਰ ਕਮੇਟੀ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਆਯੂਰਵੈਦਿਕ ਕੈਂਪ ਲਗਾਇਆ ਗਿਆ। ਕੈਪ ਵਿਚ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਯੂਰਵੈਦਿਕ ਮੈਡੀਕਲ ਅਫਸਰ ਸਵਾਸਥ ਕੇਂਦਰ ਕਾਹਨਗੜ੍ਹ ਲਲਿਤ ਕਾਂਸਲ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਵਿਭਾਗ ਦੇ ਤਰਪਿੰਦਰ ਕੌਰ, ਰਜਨੀ ਬਾਲਾ, ਮੀਨੂ ਵਾਹੀ, ਨਵਦੀਪ, ਵਿਸ਼ਾਲ, ਗੁਰਦੀਪ ਸਿੰਘ, ਯੋਗੇਸ਼ ਸ਼ਰਮਾ, ਜੀਵਨ ਕੁਮਾਰ, ਪੁਸ਼ਪਿੰਦਰ, ਪਰਮਿੰਦਰ ਸਿੰਘ, ਕੁਲਦੀਪ ਸ਼ਰਮਾ, ਸੁਰਜੀਤ ਸਿੰਘ ਨੇ 450 ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ।
ਕੈਂਪ ਵਿਚ ਅਮਨਦੀਪ ਕੌਰ ਸੀਐੱਚਓ, ਸੁਖਦੀਪ ਕੌਰ ਏਐੱਨਐੱਮ, ਗੁਰਪ੍ਰੀਤ ਕੌਰ ਏਐੱਨਐੱਮ, ਗੁਰਮੀਤ ਸਿੰਘ, ਬਿੱਕਰ ਸਿੰਘ, ਜਗਤਾਰ ਸਿੰਘ, ਜਗਦੀਸ਼ ਸਿੰਘ ਤੇ ਬਿੱਕਰ ਸਿੰਘ ਬਲਿਆਲ ਹਾਜ਼ਰ ਸਨ।