ਧੂਰੀ: ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਪਹਿਲਾ ਇੱਕ ਦਿਨਾਂ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 64 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਗੋਲਡੀ ਨੇ ਕਿਹਾ ਕਿ ਹੁਣ ਤੱਕ ਕਰੀਬ 56 ਪਿੰਡਾਂ ਵਿੱਚ ਵਾਲੀਬਾਲ ਖੇਡ ਮੈਦਾਨ ਬਣਾਏ ਜਾ ਚੁੱਕੇ ਹਨ। ਇਸ ਮੌਕੇ ਹਲਕੇ ਦੇ ਕਰੀਬ 60 ਵਾਲੀਬਾਲ ਟੀਮਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਕਰਵਾਏ ਗਏ ਮੁਕਾਬਲਿਆਂ ਦੌਰਾਨ ਭੋੋਜੋਵਾਲੀ ਦੀ ਟੀਮ ਨੇ ਪਹਿਲਾ, ਚਾਂਗਲੀ ਨੇ ਦੂਸਰਾ, ਜਨਤਾ ਨਗਰ ਧੂਰੀ ਨੇ ਤੀਸਰਾ ਅਤੇ ਕਾਤਰੋਂ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਸ਼ਾਮ ਵੇਲੇ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਗਾਇਕੀ ਦੇ ਰੰਗ ਬੰਨ੍ਹੇ। ਇਸ ਮੌਕੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਇੰਦਰਪਾਲ ਸਿੰਘ ਗੋਲਡੀ, ਹਨੀ ਤੂਰ ਹਾਜਰ ਸਨ। -ਖੇਤਰੀ ਪ੍ਰਤੀਨਿਧ