ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 10 ਜੁਲਾਈ
ਸਿਆਸਤ ਦੇ ਬਾਬਾ ਬੋਹੜ ਸੁਖਦੇਵ ਸਿੰਘ ਢੀਂਡਸਾ ਦੀ ਬਹੁਪੱਖੀ ਜ਼ਿੰਦਗੀ ਬਾਰੇ ਗੁਰਮੀਤ ਸਿੰਘ ਜੌਹਲ ਵੱਲੋਂ ਲਿਖੀ ਪੁਸਤਕ ‘ਸਿਆਸਤ ਦੇ ਸ਼ਾਹ ਅਸਵਾਰ ਸੁਖਦੇਵ ਸਿੰਘ ਢੀਂਡਸਾ’ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸੰਤ ਬਾਬਾ ਬਚਨ ਸਿੰਘ ਯਾਦਗਾਰੀ ਹਾਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਤੋਂ ਇਲਾਵਾ ਕਵੀ ਦਰਬਾਰ ਦੌਰਾਨ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਕਵੀ ਸੁਰਜੀਤ ਪਾਤਰ, ਸਕੱਤਰ ਡਾ. ਲਖਵਿੰਦਰ ਜੌਹਲ, ਸੁਖਵਿੰਦਰ ਸਿੰਘ ਫੁੱਲ, ਦਲਜੀਤ ਸਿੰਘ ਐੱਸਪੀ, ਡਾ. ਭੁਪਿੰਦਰ ਸਿੰਘ ਪੂਨੀਆ, ਜਸਵੰਤ ਸਿੰਘ ਖਹਿਰਾ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਮਾਨ , ਡਾ. ਚਰਨਜੀਤ ਸਿੰਘ ਉਡਾਰੀ, ਮੋਹਣ ਸ਼ਰਮਾ, ਬਲਜੀਤ ਸ਼ਰਮਾ ਪ੍ਰਧਾਨ ਧੀ ਪੰਜਾਬਣ ਮੰਚ, ਹਰਜੀਤ ਸਿੰਘ ਢੀਂਗਰਾ, ਹਰਕੇਸ਼ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ, ਕਰਮ ਸਿੰਘ ਜ਼ਖ਼ਮੀ ਪ੍ਰਧਾਨ ਮਾਲਵਾ ਲਿਖਾਰੀ ਸਭਾ, ਜੀਤ ਹਰਜੀਤ ਸਿੰਘ, ਗੁਰਮੀਤ ਸਿੰਘ ਲੇਖਕ, ਪ੍ਰਿੰਸੀਪਲ ਰਾਜਿੰਦਰ ਸਿੰਘ ਬਾਜਵਾ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ ਹੁਰਾਂ ਵੱਲੋਂ ਇਹ ਪੁਸਤਕ ਲੋਕ ਅਰਪਣ ਕੀਤੀ ਗਈ। ਸੁਰਜੀਤ ਪਾਤਰ ਨੇ ਢੀਂਡਸਾ ਨੂੰ ਪੰਜਾਬ ਦੀ ਸਿਆਸਤ ਦਾ ਥੰਮ ਦੱਸਦਿਆਂ ਉਨ੍ਹਾਂ ਬਾਰੇ ਗੁਰਮੀਤ ਸਿੰਘ ਜੌਹਲ ਵੱਲੋਂ ਲਿਖੀ ਪੁਸਤਕ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਜੰਟ ਸਿੰਘ ਦੁੱਗਾਂ, ਗਮਦੂਰ ਸਿੰਘ ਖਹਿਰਾ, ਹਾਕਮ ਸਿੰਘ ਕਿਸਨਗੜ੍ਹੀਆ, ਹਰਪਾਲ ਸਿੰਘ ਬਹਾਦਰਪੁਰ, ਰਾਜ ਕੁਮਾਰ ਅਰੋੜਾ ਆਦਿ ਮੌਜੂਦ ਸਨ।