ਲਹਿਰਾਗਾਗਾ: ਮੂਣਕ ਤੋਂ ਸੰਗਰੂਰ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪਿੰਡ ਲਹਿਲ ਕਲਾਂ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਇਹ ਬੱਸ ਸੇਵਾ ਸ਼ੁਰੂ ਹੋਈ ਹੈ। ਇਹ ਬੱਸ ਮੂਣਕ ਤੋਂ ਸਵੇਰੇ 5.45 ਤੋਂ ਚੱਲ ਕੇ ਲੇਹਲ ਕਲਾਂ, ਲਹਿਰਾਗਾਗਾ, ਛਾਜਲੀ, ਸੁਨਾਮ ਤੇ ਸੰਗਰੂਰ ਜਾਇਆ ਕਰੇਗੀ। ਅੱਜ ਲਹਿਲ ਕਲਾਂ ਦੇ ਸਰਪੰਚ ਜਸਪਾਲ ਸ਼ਰਮਾ ਅਤੇ ਗੁਰਜੀਤ ਸਿੰਘ ਫੌਜੀ ਅਤੇ ਸਮੂਹ ਪੰਚਾਇਤ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਬੱਸ ਡਰਾਈਵਰ, ਕੰਡਕਟਰ ਤੇ ਇੰਸਪੈਕਟਰ ਹਰਜਿੰਦਰ ਸਿੰਘ ਗੋਲੂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ