ਅਮਰਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਨਾਨਕਸਰ ਬੁਰਜ ਬਘੇਲ ਸਿੰਘ ਵਾਲਾ ਦੀ ਗੋਲਕ ਦੀ ਗਿਣਤੀ ਕਰਦੇ ਸਮੇਂ ਆਪ ਆਗੂ ਵੱਲੋਂ ਪੈਸਿਆਂ ਤੇ ਹੱਥ ਸਾਫ ਕਰ ਦਿੱਤਾ ਗਿਆ। ਗੁਰਦੁਆਰੇ ਵਿੱਚ ਇਕੱਠ ਕਰਦਿਆਂ ਪ੍ਰਧਾਨ ਮੇਵਾ ਸਿੰਘ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜੀ ਅਤੇ ਹੋਰਨਾਂ ਨੇ ਦੱਸਿਆ ਕਿ ਪੈਸਿਆਂ ਦੀ ਗਿਣਤੀ ਵਿਚ ਹੇਰਾਫੇਰੀ ਦਾ ਸ਼ੱਕ ਹੋਣ ’ਤੇ ਗਿਣਤੀ ਰੂਮ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਕੈਮਰੇ ਵਿਚ ਆਪ ਆਗੂ ਦੀ ਪੈਸੇ ਲੁਕਾਉਣ ਦੀ ਵੀਡੀਓ ਬਣ ਗਈ। ਭਾਵੇਂ ‘ਆਪ’ ਆਗੂ ਨੇ ਕਮੇਟੀ ਤੋਂ ਮੁਆਫੀ ਮੰਗ ਕੇ ਖਹਿੜਾ ਛੁਡਵਾ ਲਿਆ ਹੈ ਪਰ ਕਮੇਟੀ ਨੇ ਉਸ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ।