ਪੱਤਰ ਪ੍ਰੇਰਕ
ਦੇਵੀਗੜ੍ਹ, 23 ਜੁਲਾਈ
ਸੀ.ਬੀ.ਐੱਸ.ਈ. ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਵਿੱਚ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ, ਜ਼ਿਕਰਯੋਗ ਹੈ ਕਿ ਗੁਰਕਰਨਦੀਪ ਕੌਰ ਨੇ 96.8 ਫ਼ੀਸਦ, ਜ਼ਸ਼ਨਪ੍ਰੀਤ ਕੌਰ 96 ਫੀਸਦ, ਹਰਪ੍ਰੀਤ ਕੌਰ 95.4, ਹਰਲੀਨ ਕੌਰ 95.2, ਤੰਨੂ 94.8, ਖੁਸ਼ਕੀਰਤ ਕੌਰ 94.2, ਦਿਯਾ 93.4, ਹੁਸਨਪ੍ਰੀਤ ਕੌਰ 92.8, ਰੀਤਿਕਾ 92, ਜੈਸਮੀਨ ਕੌਰ ਨੇ 91.8 ਫੀਸਦ ਅੰਕ ਪ੍ਰਾਪਤ ਕੀਤੇ। ਇਸ ਖੁਸ਼ੀ ਦੇ ਮੌਕੇ ਤੇ ਬੱਚਿਆਂ ਨੇ ਢੋਲ ਦੇ ਨਾਲ ਭੰਗੜਾ ਤੇ ਗਿੱਧਾ ਵੀ ਪਾਇਆ। ਸਕੂਲ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਪ੍ਰਧਾਨ ਰਵਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਤੇਜਿੰਦਰਪਾਲ ਕੌਰ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ।
ਮੂਨਕ (ਪੱਤਰ ਪ੍ਰੇਰਕ): ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਦਾ ਬਾਰ੍ਹਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ ਹੈ। ਜਮਾਤ ਬਾਰ੍ਹਵੀਂ ਦੇ ਵਿਦਿਆਰਥੀ ਯੁੱਧਵੀਰ ਸਿੰਘ, ਯਸ਼, ਸਹਿਜਪ੍ਰੀਤ ਕੌਰ, ਸੁਗੰਧ, ਜਸਲੀਨ ਕੌਰ, ਮਹਿਕ, ਨੰਦਨੀ ਗਰਗ ਨੇ 95 ਫ਼ੀਸਦ ਅੰਕ ਪ੍ਰਾਪਤ ਕਰਕੇ ਅੱਵਲ ਦਰਜਾ ਪ੍ਰਾਪਤ ਕੀਤਾ। ਜਮਾਤ ਦਸਵੀਂ ਦੇ ਕਮਲਪ੍ਰੀਤ ਕੌਰ, ਨਾਨਕਪ੍ਰੀਤ ਕੌਰ, ਸੁਭਨੀਤ ਕੌਰ, ਸਮਰੀਤ ਕੌਰ, ਗੁਰਦੀਪ ਕੌਰ, ਮਾਨਵ, ਗੁਰਸ਼ਰਨ ਕੌਰ, ਰਿਧੀ, ਜੰਨਤ, ਨੈਨਸੀ ਅਤੇ ਨਵਨੀਤ ਕੌਰ ਨੇ 95 ਫ਼ੀਸਦ ਤੋਂ ਵੱਧ ਅੰਕ ਲੈ ਕੇ ਬਾਜ਼ੀ ਮਾਰੀ। ਪ੍ਰਿੰਸੀਪਲ ਦਲਬੀਰ ਸਿੰਘ ਭੁੱਲਰ, ਚੇਅਰਮੈਨ ਸੁਰੇਸ਼ ਮਿੱਤਲ ਅਤੇ ਸੀਤਾ ਰਾਮ ਮਿੱਤਲ ਨੇ ਸਾਰੇ ਵਿਦਿਅਰਥੀਆਂ ਨੂੰ ਵਧਾਈ ਦਿੱਤੀ ਹੈ। ਉਥੇ ਹੀ ਕਰਨਲ ਪਬਲਿਕ ਸਕੂਲ ਚੂੜਲ ਕਲਾਂ ’ਚ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ। ਸਕੂਲ ਦੇ ਪ੍ਰਿੰਸੀਪਲ ਸੰਜੀਵ ਡਬਰਾਲ ਨੇ ਸਾਰੇ ਬੱਚਿਆਂ ਨੂੰ ਵਧੀਆਂ ਅੰਕ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਟੀਚੇ ’ਤੇ ਪਹੁੰਚਣ ਤੇ ਅੱਗੇ ਪੜ੍ਹਾਈ ਜਾਰੀ ਰੱਖਣ ਦੀ ਗੱਲ ਕਹੀ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਸੀਬੀਐੱਸਈ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਐਲਪਾਇਨ ਪਬਲਿਕ ਸਕੂਲ ਭਵਾਨੀਗੜ੍ਹ ਦਾ ਨਤੀਜਾ 100 ਫੀਸਦ ਆਇਆ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਰੇਨਬੋ ਪਬਲਿਕ ਸਕੂਲ, ਹੁਸੈਨਪੁਰਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦ ਰਿਹਾ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ-ਧੂਰੀ ਦੇ ਸੀਬੀਐੱਸਈ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਮੋਹਰੀ ਵਿਦਿਆਰਥੀਆਂ ਨੇ 99 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ।