ਲਹਿਰਾਗਾਗਾ:
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲਿਆ ਦਲਿਤ ਮੁਕਤੀ ਮਾਰਚ 36ਵੇਂ ਦਿਨ ਜਲੂਰ ਪਹੁੰਚਿਆ ਜਿਥੇ ਕਾਫ਼ਲੇ ਨੇ ਜ਼ਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ 8ਵੀਂ ਬਰਸੀ ਪਿੰਡ ਜਲੂਰ ਵਿੱਚ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਮਨਾਈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਲਾਟ ’ਤੇ ਝੰਡਾ ਚੜ੍ਹਾਇਆ ਗਿਆ। ਬਰਸੀ ਮੌਕੇ ਸੀਤਲ ਰੰਗ ਮੰਚ ਸ਼ੇਰਪੁਰ ਨੇ ਨਾਟਕ ‘ਤੈਂ ਕੀ ਦਰਦ ਨਾ ਆਇਆ’ ਖੇਡਿਆ। -ਪੱਤਰ ਪ੍ਰੇਰਕ