ਅਮਰਗੜ੍ਹ (ਰਾਜਿੰਦਰ ਜੈਦਕਾ): ਟੌਲ ਪਲਾਜ਼ਾ ਮਾਹੋਰਾਣਾ ਵਿਚ ਲਗਾਏ ਧਰਨੇ ਦੇ 438ਵੇਂ ਦਿਨ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜਿੰਨੀ ਦੇਰ ਟੌਲ ਪਲਾਜ਼ਾ ਵੱਲੋਂ ਟੌਲ ਟੈਕਸ ਸਹੀ ਨਹੀਂ ਕਰਦੇ ਉਨੀ ਦੇਰ ਧਰਨੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਈ ਟੌਲ ਟੈਕਸ ਵਾਲੇ ਡੇਢ ਗੁਣਾ ਵੱਧ ਟੈਕਸ ਵਸੂਲਣ ਦੇ ਚੱਕਰ ਵਿਚ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਰਪੋਰੇਟਾਂ ਦਾ ਫ਼ਿਕਰ ਮੁਲਕ ਦੇ ਆਮ ਲੋਕਾਂ ਨਾਲੋਂ ਜ਼ਿਆਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਲੇ ਕਾਨੂੰਨ ਵਾਪਸ ਹੋ ਗਏ ਹਨ ਪਰ ਹੁਣ ਸਾਡੇ ਸਾਹਮਣੇ ਗੰਭੀਰ ਸਮੱਸਿਆ ਨੌਜਵਾਨਾਂ ਵਿਚ ਵਧ ਰਹੇ ਨਸ਼ਿਆਂ ਦੀ ਹੈ। ਜੇ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਬਰਬਾਦ ਹੋ ਕੇ ਰਹਿ ਜਾਵੇਗਾ। ਇਸ ਮੌਕੇ ਟੌਲ ਪਲਾਜ਼ਾ ’ਤੇ ਨਰਿੰਦਰਜੀਤ ਸਿੰਘ ਸਲਾਰ, ਅਵਤਾਰ ਸਿੰਘ ਪਿੰਟੂ ਤੋਲੇਵਾਲ, ਕਰਮਜੀਤ ਸਿੰਘ ਬਨਭੌਰਾ, ਗੁਰਦੇਵ ਸਿੰਘ ਸੰਗਾਲਾ, ਮਾ. ਮਨਜੀਤ ਸਿੰਘ, ਸਰਪੰਚ ਪਰਮਜੀਤ ਸਿੰਘ ਸਲਾਰ, ਭਗਵੰਤ ਸਿੰਘ, ਲਾਲ ਸਿੰਘ, ਜਸਵੀਰ ਸਿੰਘ ਜੱਸੀ ਮੰਨਵੀਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ, ਨੰਬਰਦਾਰ ਜਸਵੰਤ ਸਿੰਘ, ਬਾਬਾ ਸੰਤੋਖ ਸਿੰਘ, ਸਰਪੰਚ ਸੁਰਜੀਤ ਸਿੰਘ ਖੇੜੀ, ਜਗਦੇਵ ਸਿੰਘ ਜੱਗੀ ਚੌਂਦਾ, ਪ੍ਰਧਾਨ ਜਗਦੀਸ ਸਿੰਘ ਕਾਲਾ ਚੌਂਦਾ ਆਦਿ ਦਾ ਸਨਮਾਨ ਕੀਤਾ ਗਿਆ।