ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਮਾਰਕਿਟ ਕਮੇਟੀ ਪਟਿਆਲਾ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਰਤਿਦਰਪਾਲ ਸਿੰਘ ਰਿੱਕੀ ਮਾਨ ਤੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਠੇਕੇਦਾਰ ਦਸ ਜੂਨ ਨੂੰ ਆਪਣੇ ਅਹੁਦਿਆਂ ਦਾ ਚਾਰਜ ਸੰਭਾਲਨਗੇ। ਬਲਾਕ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ ਤੇ ਕਾਂਗਰਸ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਇਸ ਮੌਕੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਸਣੇ ਹੋਰ ਕਾਂਗਰਸ ਆਗੂ ਵੀ ਸ਼ਿਰਕਤ ਕਰਨਗੇ। ਚੇਅਰਮੈਨ ਬਣਾਏ ਗਏ ਰਿੱਕੀ ਮਾਨ ਹਲਕਾ ਸਨੌਰ ਦੇ ਇੰਚਾਰਜ ਹੈਰੀ ਮਾਨ ਦੇ ਪੁੱਤਰ ਹਨ। ਇਸੇ ਦੌਰਾਨ ਮਾਰਕਿਟ ਕਮੇਟੀ ਦੂਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁੁਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਹਾਦਰ ਸਿੰਘ ਚਮਾਰਹੇੜੀ, ਬਲਾਕ ਸਮਿਤੀ ਮੈਂਬਰ ਸਿਮਰਦੀਪ ਸਿੰਘ, ਗੁਰਵਿੰਦਰ ਭਟੇੜੀ, ਜਗਦੇਵ ਸਿੰਘ ਜੱਗੀ, ਨਗਰ ਕੌਂਸਲ ਸਨੌਰ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਹਰੀਕਾ, ਸਾਬਕਾ ਸਰਪੰਚ ਲਾਲਜੀਤ ਸਿੰਘ ਲਾਲੀ ਆਦਿ ਨੇ ਰਿੱਕੀ ਮਾਨ ਤੇ ਗੁਰਮੁਖ ਸਿੰਘ ਠੇਕੇਦਾਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।