ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 4 ਨਵੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆ ਹਦਾਇਤਾਂ ਅਨੁਸਾਰ ਚੱਲ ਰਹੀਆਂ 42ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਸ੍ਰੀ ਮਸਤੂਆਣਾ ਸਾਹਿਬ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਮੁਕਾਬਲੇ ਜਾਰੀ ਹਨ।
ਅੱਜ ਦੇ ਨਤੀਜਿਆਂ ਬਾਰੇ ਦੱਸਦਿਆਂ ਬੀਪੀਈਓ ਹਰਤੇਜ ਸਿੰਘ ਕੌਹਰੀਆ ਨੇ ਦੱਸਿਆ ਕਿ ਯੋਗ ਰਿਦਮਿਕ (ਲੜਕੀਆਂ) ਪਹਿਲਾ ਸਥਾਨ ਸ਼ੇਰਪੁਰ ਤੇ ਦੂਜਾ ਸਥਾਨ ਧੂਰੀ, ਯੋਗਾ ਰਿਦਮਿਕ (ਲੜਕੇ) ਮੂਨਕ ਪਹਿਲਾ ਸਥਾਨ ਤੇ ਚੀਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣ (ਮੁੰਡੇ) ਸਿੰਗਲ ‘ਚ ਚੀਮਾ ਪਹਿਲਾ ਸਥਾਨ ਤੇ ਸੰਗਰੂਰ-2 ਨੇ ਦੂਜਾ ਸਥਾਨ, ਕੁਸ਼ਤੀ 25 ਕਿਲੋ (ਲੜਕੇ) ਲਹਿਰਾਗਾਗਾ ਪਹਿਲੇ, ਚੀਮਾ ਦੂਜੇ ਸਥਾਨ ‘ਤੇ, ਕੁਸ਼ਤੀ 28 ਕਿਲੋ (ਲੜਕੇ) ਮੂਨਕ ਪਹਿਲੇ, ਸੁਨਾਮ-2 ਦੂਜੇ ਸਥਾਨ ‘ਤੇ, ਲੰਬੀ ਛਾਲ (ਲੜਕੀਆਂ) ਸੁਨਾਮ-2 ਪਹਿਲੇ ਤੇ ਸੰਗਰੂਰ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ (ਮੁੰਡੇ) ਚੀਮਾ ਨੇ ਪਹਿਲਾ ਤੇ ਲਹਿਰਾਗਾਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ (ਕੁੜੀਆ) ‘ਚ ਲਹਿਰਾਗਾਗਾ ਨੇ ਪਹਿਲਾ ਤੇ ਸੰਗਰੂਰ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੈਰਾਕੀ 50ਮੀਟਰ ਬੈਕ ਸਟਰੋਕ (ਕੁੜੀਆਂ) ਸੰਗਰੂਰ-1 ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।
ਸੂਬਾ ਪੱਧਰੀ ਮੁਕਾਬਲੇ ‘ਚ ਟੈਗੋਰ ਸਕੂਲ ਦੇ ਖਿਡਾਰੀ ਅੱਵਲ
ਦੇਵੀਗੜ੍ਹ (ਪੱਤਰ ਪ੍ਰੇਰਕ): ਲੁਧਿਆਣਾ ‘ਚ ਹੋ ਰਹੀਆਂ ਸੂਬਾ (ਸਟੇਟ) ਪੱਧਰੀ ‘ਵਤਨ ਪੰਜਾਬ ਦੀਆਂ ਖੇਡਾਂ’ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦੇ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਉਂਦਿਆ ਸੋਨ ਤਗਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਡਾਇਰੈਕਟਰ ਗੌਰਵ ਗੁਲਟੀ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਹ ਕੋਚ ਲਤੀਫ ਮੁਹੰਮਦ ਅਤੇ ਖਿਡਾਰੀਆਂ ਦੀ ਮਿਹਨਤ ਦਾ ਨਤੀਜਾ ਹੈ। ਡਾਇਰੈਕਟਰ ਗੌਰਵ ਗੁਲਾਟੀ, ਪ੍ਰਧਾਨ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਲਤੀਫ ਮੁਹੰਮਦ ਅਤੇ ਜੇਤੂ ਖਿਡਾਰੀਆਂ ਦੀ ਸ਼ਲਾਘਾ ਕੀਤੀ।