ਮਹਿੰਦਰ ਕੌਰ ਮੰਨੂ
ਸੰਗਰੂਰ, 21 ਨਵੰਬਰ
ਇਥੇ ਰਾਮ ਵਾਟਿਕਾ ਬੱਗੀ ਖਾਨਾ ਦੇ ਮੰਚ ਤੇ ਚੱਲ ਰਹੇ ਬਾਲ ਮੇਲੇ ਦੇ ਦੂਜੇ ਦਿਨ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਯਸ਼ ਨੇ ਦੱਸਿਆ ਕਿ ਦੂਜੇ ਦਿਨ ਦੇ ਇਸ ਮੇਲੇ ਦੌਰਾਨ ਸੋਲੋ ਡਾਂਸ, ਵੈਸਟਰਨ, ਡਿਊਟ ਡਾਂਸ, ਗਰੁੱਪ ਡਾਂਸ, ਫ਼ੋਕ ਅਤੇ ਵੈਸਟਰਨ ਗਰੁੱਪ ਡਾਂਸ ਆਦਿ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਦੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇਮੁੱਖ ਮਹਿਮਾਨ ਸ੍ਰੀ ਮਿਲਖੀ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਇਸ ਮੌਕੇ ਜੱਜਾਂ ਦੀ ਭੂਮਿਕਾ ਸਨੀ ਚਾਵਰੀਆ, ਵਿਜੈ ਕੁਮਾਰ ਅਤੇ ਸ਼ੂਭਮ ਤਿਆਗੀ ਨੇ ਬਾਖ਼ੂੁਬੀ ਨਿਭਾਈ। ਇਸ ਦੌਰਾਨ ਕੁਲਵਿੰਦਰ ਗਿੱਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਦਿਨੇਸ਼, ਰਮਨ ਗਰਗ, ਹਰਜਿੰਦਰ ਸਿੰਘ ਦੁੱਗਾਂ, ਪਰਮਜੀਤ ਸਿੰਘ ਲੱਡਾ, ਰਾਜਿੰਦਰ ਸ਼ਰਮਾ, ਸ਼ਲਿੰਦਰ ਕੁਮਾਰ, ਰਣਜੀਤ ਲੱਡਾ ਅਤੇ ਹਰਮਨ ਆਦਿ ਹਾਜ਼ਰ ਸਨ।