ਸੰਗਰੂਰ: ਵਿਜੀਲੈਂਸ ਨੇ ਵੇਅਰ ਹਾਊਸ ਮਾਨਾਂਵਾਲਾ ਧੂਰੀ-2 ਦੇ ਗੁਦਾਮ ਕਲਰਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਗੁਦਾਮ ਕਲਰਕ ਲਛਮਣ ਸਿੰਘ ਨੂੰ ਅੱਜ ਗਿਫ਼ਤਾਰ ਕਰ ਲਿਆ। ਪੰਕਜ ਕੁਮਾਰ ਜਿੰਦਲ ਮਹਾਂ ਲਕਛਮੀ ਫੂਡ ਮਿਲ ਨੇ ਸ਼ਿਕਾਇਤ ਕੀਤੀ ਸੀ ਕਿ ਲਛਮਣ ਸਿੰਘ ਕਲਰਕ ਵੇਅਰ ਹਾਊਸ ਪਿੰਡ ਮਾਨਾਂਵਾਲਾ ’ਚ ਗੁਦਾਮ ਅਟੈਂਡੈਂਟ ਹੈ ਜਿਥੇ ਉਸਦਾ ਚਾਵਲ ਸਟੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਗੁਦਾਮ ਅਟੈਂਡੈਂਟ ਚਾਵਲਾਂ ਦੀਆਂ 6 ਗੱਡੀਆਂ ਦੇ ਹਿਸਾਬ ਨਾਲ ਪ੍ਰਤੀ ਚੱਕਾ ਦਸ ਹਜ਼ਾਰ ਰੁਪਏ ਬਤੌਰ ਰਿਸ਼ਵਤ ਮੰਗਦਾ ਹੈ। ਕਹਿੰਦਾ ਹੈ ਕਿ ਜੇ ਰਿਸ਼ਵਤ ਨਾ ਦਿੱਤੀ ਤਾਂ ਗੱਡੀਆਂ ਲਗਵਾਉਣ ’ਚ ਦੇਰੀ ਕਰ ਦੇਵੇਗਾ। ਉਸ ਨੇ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਗੱਲ ਨੂੰ ਆਪਣੇ ਮੋਬਾਈਲ ਫੋਨ ’ਚ ਰਿਕਾਰਡ ਕਰ ਲਿਆ ਸੀ। ਵਿਜੀਲੈਂਸ ਵੱਲੋਂ ਗੁਦਾਮ ਅਟੈਂਡੈਂਟ ਲਛਮਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਜਿਸਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ।
-ਨਿਜੀ ਪੱਤਰ ਪ੍ਰੇਰਕ