ਹਰਦੀਪ ਸਿੰਘ ਸੋਢੀ
ਧੂਰੀ 19 ਨਵੰਬਰ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਇਤਿਹਾਸ ਰਚੇਗੀ ਕਿਉਂਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦੇਖ ਚੁੱਕੀ ਹੈ। ਉਨ੍ਹਾਂ ਨੇ ਇਹ ਦਾਅਵਾ ਧੂਰੀ ਵਿੱਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਦੇ ਘਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਕੀਤਾ।
ਬਾਜਵਾ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਪਰਵਾਸੀ ਲੋਕ ਪੰਜਾਬ ਦੇ ਨੌਜਵਾਨਾਂ ਦਾ ਕਤਲ ਕਰ ਰਹੇ ਹਨ। ਸੂਬੇ ਅੰਦਰ ਲੁੱਟ-ਖੋਹ ਆਮ ਹੋ ਚੁੱਕੀ ਹੈ ਆਮ ਜਨਤਾ ਸਹਿਮ ਦੇ ਮਾਹੌਲ ਵਿੱਚ ਜੀਅ ਰਹੀ ਹੈ ਵਪਾਰੀ ਪੰਜਾਬ ਵਿੱਚ ਵਪਾਰ ਕਰਨ ਤੋਂ ਡਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਸਿਆਸੀ ਗ੍ਰਾਫ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ। ਇਸ ਮੌਕੇ ਉੱਪਰ ਲਖਵੀਰ ਬਮਾਲ, ਬਲਾਕ ਪ੍ਰਧਾਨ ,ਸਤੀਸ਼ ਜਿੰਦਲ ਬਲਾਕ ਪ੍ਰਧਾਨ , ਗਿਆਨ ਸਿੰਘ ਬਲਿੰਦਰ ਸ਼ਰਮਾ ਸੁਰੇਸ਼ ਜਿੰਦਲ ਨਰੇਸ਼ ਕੁਮਾਰ ਕਾਲਾ ਅਨਿਲ ਸ਼ਰਮਾ ਗੁਰਚਰਨ ਸਿੰਘ ਸਰਬਜੀਤ ਸਿੰਘ ਹਾਜ਼ਰ ਸਨ।