ਬੀਰਬਲ ਰਿਸ਼ੀ
ਸ਼ੇਰਪੁਰ, 6 ਮਈ
ਪਾਵਰਕੌਮ ਦਫ਼ਤਰ ਰੰਗੀਆਂ ਵਿੱਚ ਐੱਸਡੀਓ, ਜੇਈਜ਼, ਲਾਈਨਮੈਨ, ਸਹਾਇਕ ਲਾਈਨਮੈਨ ਸਮੇਤ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਦਰਜਨਾਂ ਅਸਾਮੀਆਂ ਤੋਂ ਇਲਾਕੇ ਦੇ ਖਪਤਕਾਰ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛੇ ਜੇਈਜ਼ ਦਾ ਕੰਮ ਮਹਿਜ਼ ਦੋ ਜੇਈ ਤਕਰੀਬਨ ਛੇ ਵੱਖ-ਵੱਖ 66 ਕੇਵੀ ਗਰਿੱਡਾਂ ਅੰਦਰ ਪੈਂਦੇ ਇਸ ਦਫ਼ਤਰ ਦੇ ਤਕਰੀਬਨ ਡੇਢ ਦਰਜਨ ਪਿੰਡਾਂ ਨੂੰ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ। ਲਾਈਨਮੈਨ ਦੀਆਂ ਮਨਜ਼ੂਰਸ਼ੁਦਾ 38 ਅਸਾਮੀਆਂ ’ਚੋਂ 7 ਭਰੀਆਂ ਤੇ 31 ਖਾਲੀ ਹਨ, ਸਹਾਇਕ ਲਾਈਨਮੈਨ ਦੀਆਂ ਕੁੱਲ 61 ਅਸਾਮੀਆਂ ’ਚੋਂ 31 ਭਰੀਆਂ ਤੇ 30 ਖਾਲੀ ਹਨ, ਜਦੋਂ ਕਿ ਕਲਰਕ ਦੀਆਂ ਕੁੱਲ 8 ਅਸਾਮੀਆਂ ’ਚੋਂ ਤਿੰਨ ਅਸਾਮੀਆਂ ਖਾਲੀ ਹਨ। ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਤੇ ਸਰਪੰਚ ਪਾਲਵਿੰਦਰ ਕੌਰ ਨੇ ਮੰਗ ਕੀਤੀ ਕਿ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆ ਜਾਣ।
ਐਕਸੀਅਨ ਦਾ ਪੱਖ
ਪਾਵਰਕੌਮ ਦੇ ਐਕਸੀਅਨ ਮਨੋਜ ਕੁਮਾਰ ਨੇ ਮੰਨਿਆ ਕਿ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।