ਜਗਤਾਰ ਸਿੰਘ ਨਹਿਲ
ਲੌਂਗੋਵਾਲ, 18 ਜੂਨ
ਸਿਵਲ ਹਸਪਤਾਲ ਲੌਂਗੋਵਾਲ ਵਿੱਚ ਕੋਵਿਡ-19 ਦੀ ਜਾਂਚ ਲਈ 21 ਪੁਲੀਸ ਮੁਲਾਜ਼ਮਾਂ ਸਮੇਤ 52 ਵਿਅਕਤੀਆਂ ਦੇ ਨਮੂਨੇ ਲੈ ਕੇ ਲੈਬਾਰਟਰੀ ਭੇਜੇ ਗਏ ਹਨ।
ਐੱਸ.ਐੱਮ.ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਹ ਨਮੂਨੇ ਕੋਵਿਡ-19 ਦੀ ਜਾਂਚ ਲਈ ਸਿਵਲ ਹਸਪਤਾਲ ਲੌਂਗੋਵਾਲ ਅਤੇ ਮਸਤੂਆਣਾ ਸਾਹਿਬ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਤੋਂ ਇਕੱਤਰ ਕੀਤੇ ਗਏ ਹਨ। ਇਸ ਦੌਰਾਨ ਜਿਨ੍ਹਾਂ ਦੇ ਨਮੂਨੇ ਲਏ ਗਏ ਉਨ੍ਹਾਂ ਵਿਅਕਤੀਆਂ ਵਿੱਚ 21 ਪੁਲੀਸ ਮੁਲਾਜ਼ਮ, ਵੱਖ-ਵੱਖ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਆਏ ਵਿਅਕਤੀ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਸਮੇਂ ਲਾਜ਼ਮੀ ਤੌਰ ’ਤੇ ਮਾਸਕ ਪਹਿਨਿਆ ਜਾਵੇ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਨਾ ਕੀਤੀ ਜਾਵੇ। ਇਸ ਮੌਕੇ ਡਾ. ਸੰਦੀਪ ਕੰਡਾਰਾ, ਸੀਐੱਚਓ ਰਜਨੀ ਬਾਲਾ, ਸੀਐੱਚਓ ਕੁਲਦੀਪ ਕੌਰ, ਸੀਐੱਚਓ ਅਨੁਰਿਤੀ ਸ਼ਰਮਾ, ਸੀਐੱਚਓ ਗਰਿਮਾ ਅਤੇ ਸਟਾਫ਼ ਨਰਸ ਜਗਦੀਪ ਕੌਰ ਵੀ ਮੌਜੂਦ ਸੀ।