ਲਹਿਰਾਗਾਗਾ: ਇਥੇ ਮੰਡੀ ਵਾਲੇ ਸਨਾਤਨ ਧਰਮ ਮੁੱਖ ਮੰਦਰ ’ਚ ਨਗਰ ਕੌਂਸਲ ਵੱਲੋਂ ਸਿਹਤ ਵਿਭਾਗ ਵੱਲੋਂ ਐੱਸਐੱਮਓ ਡਾ. ਭਗਵਾਨ ਸਿੰਘ ਦੀ ਅਗਵਾਈ ’ਚ ਕੋਵਿਡ-19 ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਜਾਖਲ ਰੋਡ ’ਤੇ ਬਣੇ ਡੇਰਾ ਸਿਰਸਾ ਅਤੇ ਸੰਧੂ ਆਸ਼ਰਮ ’ਚ ਕੈਂਪ ਲਾ ਕੇ 163 ਵਿਅਕਤੀਆਂ ਦੀ ਕੋਵਿਡ ਵੈਕਸੀਨੇਸ਼ਨ ਕੀਤੀ। ਕੈਂਪ ’ਚ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਦੀ ਅਗਵਾਈ ’ਚ ਵੀਹ ਕਰਮਚਾਰੀਆਂ ਨੇ ਦੂਜੀ ਡੋਜ਼ ਵਜੋਂ ਵੈਕਸੀਨ ਲਗਾਈ। ਇਸ ਮੌਕੇ ਐੱਸਐੱਮਓ ਡਾ. ਭਗਵਾਨ ਸਿੰਘ ਨੇ 45 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ’ਚ ਤੁਰੰਤ ਕਰੋਨਾ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ