ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 25 ਫਰਵਰੀ
ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਡਾ. ਧਰਮ ਚੰਦ ਬਾਤਿਸ਼ ਦਾ ਕਾਵਿ ਸੰਗ੍ਰਹਿ ‘ਪੇਪਰਵੇਟ ਘੁੰਮਦਾ ਰਿਹਾ’ ਲੋਕ ਅਰਪਣ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਪਦਮਸ਼੍ਰੀ ਸੁਰਜੀਤ ਪਾਤਰ, ਵਾਈਸ ਚੇਅਰਮੈਨ ਡਾ. ਯੋਗਰਾਜ, ਜਨਰਲ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਅਤੇ ਉੱਘੀ ਲੇਖਕਾ ਡਾ. ਸਰਬਜੀਤ ਸੋਹਲ ਅਤੇ ਨਿਰਮਲ ਜੌੜਾ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਕਵੀ ਸੁਰਜੀਤ ਪਾਤਰ ਅਤੇ ਵਾਈਸ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਡਾ. ਧਰਮ ਚੰਦ ਬਾਤਿਸ਼ ਪੰਜਾਬੀ ਮਾਂ ਬੋਲੀ ਦੇ ਅਣਥੱਕ ਸੇਵਕ ਹਨ ਜੋ ਆਪਣੀ ਕਾਲਜ ਸੇਵਾਮੁਕਤੀ ਤੋਂ ਬਾਅਦ ਨਿਰੰਤਰ ਮਾਂ ਬੋਲੀ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਡਾ. ਧਰਮ ਚੰਦ ਬਾਤਿਸ਼ ਅੱਗੇ ਵੀ ਮੌਲਿਕ ਰਚਨਾਵਾਂ ਮਾਂ ਬੋਲੀ ਦੀ ਝੋਲੀ ਪਾਉਂਦੇ ਰਹਿਣਗੇ। ਡਾ. ਯੋਗਰਾਜ ਨੇ ਇਹ ਵੀ ਦੱਸਿਆ ਕਿ ਇਸ ਪੁਸਤਕ ਵਿੱਚੋਂ ਛੰਦ- ਬਧ ਕਵਿਤਾ, ਗ਼ਜ਼ਲ – ਨੁਮਾ, ਖੁੱਲ੍ਹੀ ਕਵਿਤਾ ਗੀਤ-ਕਾਵਿ ਆਦਿ ਵਿਭਿੰਨ ਕਾਵਿ ਵਿਧਾਵਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ।