ਪੱਤਰ ਪ੍ਰੇਰਕ
ਲਹਿਰਾਗਾਗਾ, 19 ਅਕਤੂਬਰ
ਇਥੇ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਕੌਰ ਸਿੰਘ ਸਮਰਾਓ ਦੀ ਪ੍ਰਧਾਨਗੀ ਹੇਠ ਪ੍ਰਾਪਰਟੀ ਸਲਾਹਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੰਗ ਪੱਤਰ ਹਲਕਾ ਵਿਧਾਇਕ ਬਰਿੰਦਰ ਗੋਇਲ ਨੂੰ ਦਿੱਤਾ। ਇਸ ਮੌਕੇ ਪ੍ਰਧਾਨ ਸਮਰਾਓ ਨੇ ਦੱਸਿਆ ਕਿ ਜਾਇਦਾਦ ਵੇਚਣ ਵਾਲੇ ਵਿਅਕਤੀਆਂ ਨੂੰ ਨਗਰ ਕੌਂਸਲ ਤੋਂ ਐੱਨਓਸੀ ਲੈਣ ਲਈ ਤਰਲੇ ਕਰਨੇ ਪੈ ਰਹੇ ਹਨ ਪਰ ਇਸ ਦੇ ਬਾਵਜੂਦ ਕਾਰਜਸਾਧਕ ਅਫਸਰ ਵਲੋਂ ਐੱਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਜਿਸ ਨਾਲ ਰਜਿਸਟਰੀਆਂ ਦਾ ਕੰਮ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਵਿਚ ਕੁਲੈਕਟਰ ਰੇਟ ਸਭ ਤੋਂ ਜ਼ਿਆਦਾ ਹਨ। ਸ੍ਰੀ ਗੋਇਲ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਮਸਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਤਾਂ ਜੋ ਐੱਨਓਸੀ ਜਾਰੀ ਕਰਨ ਵਿਚ ਆ ਰਹੀ ਮੁਸ਼ਕਲ ਦੂਰ ਕੀਤੀ ਜਾ ਸਕੇ ਅਤੇ ਕੁਲੈਕਟਰ ਰੇਟ ਘੱਟ ਕਰਨ ਲਈ ਡੀਸੀ ਸੰਗਰੂਰ ਨਾਲ ਗੱਲ ਕਰਨਗੇ। ਇਸ ਮੌਕੇ ਜਥੇਬੰਦੀ ਦੇ ਆਗੂ ਡਾ. ਹਰਭਜਨ ਸਿੰਘ ਸਿੱਧੂ, ਜੀਵਨ ਕੁਮਾਰ ਕਾਲਾ ਹਰਿਆਊ ਵਾਲੇ, ਪ੍ਰਿੰਸ ਖੋਖਰ, ਅਮਿਤ ਕੁਮਾਰ ਜੋਨੀ, ਹਜ਼ਾਰਾ ਸਿੰਘ, ਬਲਵੀਰ ਸਿੰਘ, ਹਰਮੇਸ਼ ਮੇਸ਼ੀ, ਰਮੇਸ਼ ਕੁਮਾਰ ਲਹਿਲ ਕਲਾਂ, ਜਨਕ ਰਾਜ ਤਾਇਲ ਮੌਜੂਦ ਸਨ।