ਧੂਰੀ: ਇੱਥੇ ਅੱਜ ਯੂਨਾਈਟਿਡ ਸੰਗਠਨ ਪੰਜਾਬ ਉਪ ਮੰਡਲ ਭਲਵਾਨ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਉਪ ਮੰਡਲ ਭਲਵਾਨ ਦੇ ਐੱਸਡੀਓ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਉਪ ਮੰਡਲ ਅਧੀਨ ਆਉਦੇ ਸੈਂਟਰਾਂ ’ਚ ਲਾਈਨਮੈਨਾਂ ਦੀਆਂ ਖਾਲੀ ਅਸਾਮੀਆਂ ’ਤੇ ਲਾਈਨਮੈਨ ਮੁਹੱਈਆ ਕਰਵਾਉਣ, ਤਿੰਨ ਸਾਲ ਪੂਰੇ ਕਰ ਚੁੱਕੇ ਜਿਨ੍ਹਾਂ ਸਹਾਇਕ ਲਾਈਨਮੈਨਾਂ ਨੂੰ ਐੱਚਟੀ ਲਾਈਨ ’ਤੇ ਆਥੋਰਾਈਜ਼ ਕੀਤਾ ਗਿਆ ਸੀ, ਉਨ੍ਹਾਂ ਨੂੰ ਉਸੇ ਸਮੇਂ ਤੋਂ ਵਿੱਤੀ ਲਾਭ ਦੇਣ ਅਤੇ ਯੋਗਤਾ ਅਨੁਸਾਰ ਲਾਈਨਮੈਨ ਬਨਾਉਣ, ਨਵ-ਨਿਯੁਕਤ ਸਹਾਇਕ ਲਾਈਨਮੈਨਾਂ ਨੂੰ ਸੈਮੀ-ਸਕੇਲ ਦੀ ਬਜਾਏ ਸਕਿੱਲਡ ਗ੍ਰੇਡ ਦੇਣ ਦੀ ਮੰਗ ਕੀਤੀ ਗਈ। -ਖੇਤਰੀ ਪ੍ਰਤੀਨਿਧ