ਨਿੱਜੀ ਪੱਤਰ ਪ੍ਰੇਰਕ
ਧੂਰੀ, 16 ਨਵੰਬਰ
ਸਥਾਨਕ ਸ਼ੋਸਲ ਐਕਟੀਵਿਸਟ ਐਡਵੋਕੇਟ ਰਾਜੇਸ਼ਵਰ ਚੌਧਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੱਤਰ ਲਿਖ ਕੇ ਸ਼ਰਾਬ ਦੇ ਵੱਖ-ਵੱਖ ਬਰਾਂਡਾ ਵਿੱਚੋਂ ‘ਪੰਜਾਬ ਅਤੇ ਮਾਲਵਾ’ ਸ਼ਬਦ ਹਟਾਉਣ ਦੀ ਮੰਗ ਕੀਤੀ ਹੈ। ਲਿਖੇ ਗਏ ਇਨ੍ਹਾਂ ਪੱਤਰਾਂ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੇਸ਼ਵਰ ਚੌਧਰੀ ਨੇ ਦਸਿਆ ਕਿ ਇਸ ਸਮੇਂ ਸ਼ਰਾਬ ਦੇ ਕਈ ਬ੍ਰਾਂਡ ਆਪਣੀ ਬ੍ਰਾਂਡਿੰਗ ਵਿੱਚ ‘ਪੰਜਾਬ’ ਅਤੇ ‘ਮਾਲਵਾ’ ਨਾਮ ਦੀ ਵਰਤੋਂ ਕਰਦੇ ਹਨ, ਪਰ ਸ਼ਰਾਬ ਦੇ ਬਰਾਂਡਾ ਵਿੱਚ ‘ਪੰਜਾਬ’ ਤੇ ‘ਮਾਲਵਾ’ ਦੀ ਵਰਤੋਂ ਪਰੇਸ਼ਾਨ ਕਰਨ ਵਾਲੀ ਹੈ।