ਪੱਤਰ ਪ੍ਰੇਰਕ
ਭਵਾਨੀਗੜ੍ਹ, 10 ਅਕਤੂਬਰ
ਇੱਥੇ ਸ਼ਹਿਰ ਦੀ ਹੱਦ ਵਿੱਚ ਲੰਬੇ ਸਮੇਂ ਤੋਂ ਟੁੱਟੀ ਪਈ ਭਵਾਨੀਗੜ੍ਹ ਤੋਂ ਕਾਕੜਾ ਹੋ ਕੇ ਧੂਰੀ ਜਾਣ ਵਾਲੀ ਮੁੱਖ ਸੜਕ ਦੀ ਮੁਰੰਮਤ ਨਾ ਕਰਨ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕਾ ਵਾਸੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇੱਥੇ ਇਹ ਦੱਸਣਯੋਗ ਹੈ ਕਿ ਧੂਰੀ ਨੂੰ ਜਾਣ ਵਾਲੀ ਇਸ ਸੜਕ ’ਤੇ ਸ਼ਹਿਰ ਦੇ ਮੁੱਖ ਦਫ਼ਤਰ, ਸਕੂਲ, ਕਾਲਜ ਤੇ ਸਟੇਡੀਅਮ ਸਮੇਤ 25 ਪਿੰਡ ਪੈਂਦੇ ਹਨ।
ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਕਰਨੈਲ ਸਿੰਘ ਸਹੋਤਾ, ਅਮਨਦੀਪ ਸਿੰਘ ਮਾਨ, ਗੁਰਤੇਜ ਸਿੰਘ ਬਹਿਲਾ, ਪ੍ਰਭਜੋਤ ਸਿੰਘ ਲੱਕੀ, ਗੁਰਮੀਤ ਸ਼ਿਘ ਜ਼ੈਲਦਾਰ, ਬਲਰਾਜ ਸਿੰਘ ਫਤਿਹਗੜ ਭਾਦਸੋਂ, ਰੰਗੀ ਖਾਨ, ਸਰਬਜੀਤ ਸਿੰਘ ਗੁਰਾਇਆ, ਨਛੱਤਰ ਸਿੰਘ ਭਵਾਨੀਗੜ, ਬਲਕਾਰ ਸਿੰਘ ਭਵਾਨੀਗੜ ਅਤੇ ਹਰਜੀਤ ਸਿੰਘ ਤੂਰ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਪਾਉਣ ਲਈ ਇਸ ਨਵੀਂ ਬਣੀ ਕਾਕੜਾ ਸੜਕ ਨੂੰ ਸ਼ਹਿਰ ਦੀ ਹੱਦ ਵਿੱਚ ਪੁੱਟ ਦਿੱਤਾ ਗਿਆ ਸੀ। ਪਰ ਸੀਵਰੇਜ ਪੈਣ ਤੋਂ ਬਾਅਦ ਵੀ ਹੁਣ ਇਕ ਸਾਲ ਤੋਂ ਵੱਧ ਸਮੇਂ ਤੋਂ ਇਹ ਸੜਕ ਦੁਬਾਰਾ ਨਹੀਂ ਬਣਾਈ ਗਈ। ਟੁੱਟੀ ਪਈ ਸੜਕ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਥੇ ਬਹੁਤ ਸਾਰੇ ਹਾਦਸੇ ਵੀ ਵਾਪਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਸੜਕ ਤੁਰੰਤ ਬਣਾਈ ਜਾਵੇ।