ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਜੁਲਾਈ
ਪਿੰਡ ਸੰਗਤਪੁਰਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਟਿੱਡੀ ਦੇ ਹਮਲੇ ਦੀ ਰੋਕਥਾਮ ਲਈ ਮੌਕ ਡਰਿੱਲ ਕਰਵਾਈ ਗਈ। ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟਿੱਡੀ ਦਲ ਦੀ ਰੋਕਥਾਮ ਲਈ ਮੁਕੰਮਲ ਤਿਆਰੀਆਂ ਕੀਤੀਆਂ ਹਨ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਖੇਤਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਟਿੱਡੀ ਦਲ ਦੀ ਰੋਕਥਾਮ ਲਈ ਲੋੜੀਦੀਆਂ ਦਵਾਈਆਂ ਦੇ ਸਟਾਕ ਦਾ ਪੂਰਨ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਟਿੱਡੀ ਦਲ ਦੇ ਹਮਲੇ ਦੀ ਸੂਚਨਾ ਤੁਰੰਤ ਖੇਤੀ ਵਿਭਾਗ ਨੂੰ ਦੇਣ ਦੀ ਅਪੀਲ ਕੀਤੀ। ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਬਲਾਕ ’ਚ 318 ਟਰੈਕਟਰ ਵਾਲੇ ਪੰਪ ਕਿਸਾਨਾਂ ਕੋਲ ਮੌਜੂਦ ਹਨ। ਪਿੰਡ ਸੰਗਤਪੁਰਾ ’ਚ 5000 ਲੀਟਰ ਸਮੱਰਥਾ ਵਾਲਾ ਪੰਪ ਮੌਜੂੁਦ ਹੈ। ਏਡੀਓ ਡਾ. ਨਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਆਪਣੇ ਚੁਬੱਜਿਆਂ ’ਚ ਪਾਣੀ ਭਰਕੇ ਰੱਖਣ ਅਤੇ ਪਿੰਡ ’ਚ ਮੌਜੂਦ ਪਾਣੀ ਦੀਆਂ ਟੈਂਕੀਆਂ ਚਾਲੂ ਹਾਲਤ ’ਚ ਰੱਖਣ ਲਈ ਪ੍ਰੇਰਿਆ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਵੱਧ ਸਮੱਰਥਾ ਵਾਲੇ ਪੰਪ ਮੁਫ਼ਤ ਸਾਂਝੇ ਤੌਰ ’ਤੇ ਦਿੱਤੇ ਜਾਣ।