ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਾਰਚ
ਗੌਰਮਿੰਟ ਟੀਚਰਜ਼ ਯੂਨੀਅਨ ਦਾ ਚੋਣ ਇਜਲਾਸ ਸਥਾਨਕ ਈਟਿੰਗ ਮਾਲ ਵਿੱਚ ਹੋਇਆ। ਇਸ ਮੌਕੇ ਦੇਵੀ ਦਿਆਲ ਗਣਿਤ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸੋਕੂਲ ਬੇਨੜਾ ਨੂੰ ਨਿਰਵਿਰੋਧ ਜ਼ਿਲ੍ਹਾ ਪ੍ਰਧਾਨ ਅਤੇ ਸਤਵੰਤ ਸਿੰਘ ਆਲਮਪੁਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਚੁਣੀ ਜਿਲ੍ਹਾ ਟੀਮ ਵਿੱਚ ਬੱਗਾ ਸਿੰਘ, ਹਰਜੀਤ ਸਿੰਘ ਗਲਵੱਟੀ ਨੂੰ ਜਿਲ੍ਹਾ ਸਰਪ੍ਰਸਤ, ਸਰਬਜੀਤ ਸਿੰਘ ਪੁੰਨਾਵਾਲ, ਬਲਵਿੰਦਰ ਸਿੰਘ ਭੁੱਕਲ ਅਤੇ ਕਰਨੈਲ ਮੂਨਕ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਰਿੰਕਾ, ਸੰਦੀਪ ਸਿੰਘ ਸਚਿਨ ਸਿੰਗਲਾ, ਪੰਕਜ ਬਾਂਸਲ ਨੂੰ ਮੀਤ ਪ੍ਰਧਾਨ, ਬੂਟਾ ਸਿੰਘ, ਹੁਸ਼ਿਆਰ ਸਿੰਘ, ਗੁਰਸ਼ਰਨ ਸਿੰਘ ਅਤੇ ਮਨਜੀਤ ਸਿੰਘ ਨੂੰ ਸਕੱਤਰ, ਚਰਨਜੀਤ ਸਿੰਘ ਰਾਮਪੁਰ ਗਨੋਟਾ ਨੂੰ ਸਪੋਕਸਮੈਨ, ਫਕੀਰ ਸਿੰਘ ਟਿੱਬਾ ਨੂੰ ਪ੍ਰੈਸ ਸਕੱਤਰ, ਹਿੰਮਾਸ਼ੂ ਸਿੰਗਲਾ ਨੂੰ ਸਹਾਇਕ ਪ੍ਰੈੱਸ ਸਕੱਤਰ, ਹਰੀਸ਼ ਕੁਮਾਰ ਨੂੰ ਵਿੱਤ ਸਕੱਤਰ, ਬਿੰਦਰ ਪਾਲ ਸ਼ਰਮਾ ਨੂੰ ਸਹਾਇਕ ਵਿੱਤ ਸਕੱਤਰ, ਸ਼ੀਤਲ ਕੁਮਾਰ ਜਾਇੰਟ ਸਕੱਤਰ, ਸੁਰਿੰਦਰ ਕੁਮਾਰ ਸਹਾਇਕ ਸਕੱਤਰ, ਗੁਰਦੀਪ ਸਿੰਘ ਦਫ਼ਤਰ ਸਕੱਤਰ, ਸੁਰਿੰਦਰ ਸਿੰਘ ਜਥੇਬੰਦਕ ਸਕੱਤਰ ਚੁਣਿਆ ਗਿਆ। ਬਲਕਾਰ ਸਿੰਘ ਨੂੰ ਬਲਾਕ ਮੂਨਕ, ਜਸਪਾਲ ਸਿੰਘ ਨੂੰ ਲਹਿਰਾਗਾਗਾ, ਹੁਸ਼ਿਆਰ ਸਿੰਘ ਨੂੰ ਸੁਨਾਮ-2, ਬਾਰਾ ਸਿੰਘ ਨੂੰ ਸੁਨਾਮ-1, ਪ੍ਰਿੰਸ ਸਿੰਗਲਾ ਨੂੰ ਬਲਾਕ ਸੰਗਰੂਰ, ਗੁਰਲਾਭ ਸਿੰਘ ਨੂੰ ਭਵਾਨੀਗੜ੍ਹ, ਹਰੀ ਦਾਸ ਨੂੰ ਚੀਮਾ, ਪਵਨ ਕੁਮਾਰ ਨੂੰ ਧੂਰੀ, ਕਮਲਦੀਪ ਨੂੰ ਬਲਾਕ ਮਾਲੇਰਕੋਟਲਾ ਅਤੇ ਜਤਿੰਦਰ ਪਾਲ ਨੂੰ ਸ਼ੇਰਪੁਰ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਥੀ ਸੁਖਦੇਵ ਸਿੰਘ ਬੜ਼ੀ ਸਾਬਕਾ ਸੂਬਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ, ਸਾਥੀ ਕਰਮਜੀਤ ਸਿੰਘ ਬੀਹਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ, ਸਾਥੀ ਰਣਜੀਤ ਸਿੰਘ ਮਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਸ਼ਾਲ ਏਕਾ ਉਸਾਰ ਕੇ ਸਰਕਾਰੀ ਸਕੂਲ ਸਿੱਖਿਆ ਪ੍ਰਬੰਧ ਦੀ ਰਾਖੀ ਲਈ ਸੰਘਰਸ਼ ਆਰੰਭ ਕਰਨਾ ਚਾਹੀਦਾ ਹੈ।
ਗੁਰਲਾਭ ਸਿੰਘ ਆਲੋਅਰਖ ਜੀਟੀਯੂ ਦੇ ਬਲਾਕ ਪ੍ਰਧਾਨ ਬਣੇ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਦੌਰਾਨ ਗੁਰਲਾਭ ਸਿੰਘ ਆਲੋਅਰਖ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਸੁਖਦੇਵ ਸਿੰਘ ਬੜੀ ਨੇ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ਸਬੰਧੀ ਸਰਕਾਰਾਂ ਦੀਆਂ ਟਾਲਮਟੋਲ ਨੀਤੀਆਂ ਖ਼ਿਲਾਫ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਨਵੇਂ ਬਣੇ ਪ੍ਰਧਾਨ ਗੁਰਲਾਭ ਸਿੰਘ ਆਲੋਅਰਖ ਨੇ ਕਿਹਾ ਕਿ ਉਹ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਯਤਨ ਕਰੇਗਾ। ਮੀਟਿੰਗ ਵਿੱਚ ਨਰਿੰਦਰ ਕੁਮਾਰ ਭਵਾਨੀਗੜ੍ਹ ਜਨਰਲ ਸਕੱਤਰ, ਗੁਰਦੀਪ ਸਿੰਘ ਝਨੇੜੀ ਦਫਤਰ ਸਕੱਤਰ ਚੁਣੇ ਗਏ।