ਸੰਗਰੂਰ: ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਸਮਾਗਮ ਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਮੰਦਿਰ ਸ੍ਰੀ ਮਨਸਾ ਦੇਵੀ ਹਾਲ ਵਿੱਚ ਕਰਵਾਇਆ ਗਿਆ। ਇਸ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਮੰਡਲ ਵਿਚ ਸਰਵਸ੍ਰੀ ਗੁਰਨਾਮ ਸਿੰਘ ਸੇਖੋਂ, ਜਗਜੀਤ ਇੰਦਰ ਸਿੰਘ, ਸੱਜਣ ਸਿੰਘ ਪੂਨੀਆ, ਪਾਲਾ ਮੱਲ ਸਿੰਗਲਾ ਸ਼ਾਮਲ ਸਨ।ਸਮਾਗਮ ’ਚ ਐਸੋਸੀਏਸ਼ਨ ਦੀ ਡਾਇਰੈਕਟਰੀ ਰਿਲੀਜ਼ ਕੀਤੀ ਗਈ। ਜੀਤ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਪੈਨਸ਼ਨ ਭਵਨ ਨੂੰ ਵੱਡਾ ਕੀਤਾ ਜਾਵੇ। ਵਿਧਾਇਕ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਕੇ ਪੈਨਸ਼ਨਰਾਂ ਦੀ ਇਹ ਮੰਗ ਜਲਦ ਪੂਰੀ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ