ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 10 ਜਨਵਰੀ
ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਮਹਿੰਦਰ ਸਿੰਘ ਭੱਠਲ ਦੀ ਅਗਵਾਈ ਵਿੱਚ ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ (ਪੰਜਾਬ) ਦੀ ਦੋ-ਰੋਜ਼ਾ ਕਾਨਫਰੰਸ ਸਮਾਪਤ ਸਮਾਪਤ ਹੋਈ। ਇਸ ਮੌਕੇ ਕੁਦਰਤੀ ਮਾਨਵ ਕੇਂਦਰ ਦੇ ਸੰਚਾਲਕ ਇੰਜਨੀਅਰ ਸੱਜਣ ਕੁਮਾਰ ਰਾਜਸਥਾਨ, ਸੁਖਦੇਵ ਸਿੰਘ ਭੁਪਾਲ, ਰਿਦਕਰਨ ਰਾਜਸਥਾਨ, ਰੂਪ ਲਾਲ ਜੰਮੂ, ਗੁਰਮੇਲ ਸਿੰਘ ਲਹਿਰਾ, ਮਹਿੰਦਰ ਸਿੰਘ ਲਹਿਰਾ, ਸਮਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਮਾਨ, ਜਸਵੀਰ ਕੌਰ ਰਾਜਪੁਰਾ, ਜਗਰਾਜ ਸਿੰਘ, ਮੱਘਰ ਸਿੰਘ ਉਭਾਵਾਲ, ਰਵੀ ਆਜ਼ਾਦ ਹਰਿਆਣਾ, ਰਿਟਾਇਰ ਐੱਸਈ ਸੁਖਵਿੰਦਰ ਸਿੰਘ ਭੱਠਲ, ਬਲਦੇਵ ਸਿੰਘ ਗੋਸਲ, ਮਾਸਟਰ ਜਸਵੰਤ ਸਿੰਘ, ਅਵਤਾਰ ਸਿੰਘ ਸੰਗਰੂਰ, ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੰਡੀਗੜ੍ਹ, ਡਾ. ਏਐੱਸ ਮਾਨ ਨੇ ਕੁਦਰਤੀ ਮਾਨਵ ਵਾਤਾਵਰਨ ਤੇ ਖੇਤੀ ਖੇਤਰ ਵਿੱਚ ਹੋ ਰਹੇ ਨਿਘਾਰ ਸਬੰਧੀ ਜਾਣਕਾਰੀ ਦਿੱਤੀ। ਬੁਲਾਰਿਆਂ ਵੱਲੋਂ ਖੇਤੀ ਸੈਕਟਰ ਨੂੰ ਬਰਬਾਦ ਹੋਣ ਤੋਂ ਬਚਾਉਣ ਦਾ ਉਪਰਾਲਾ ਕਰਨ ਸਬੰਧੀ ਸੁਨੇਹਾ ਦਿੱਤਾ ਗਿਆ। ਕੁਦਰਤੀ ਖੇਤੀ ਵੱਲ ਰੁਝਾਨ ਵਧਾਉਣ ਸਬੰਧੀ ਵੀ ਅਪੀਲ ਕੀਤੀ ਗਈ।