ਦਿੜ੍ਹਬਾ ਮੰਡੀ: ਉੱਘੇ ਗਾਇਕ ਤੇ ‘ਜਾਗਦਾ ਪੰਜਾਬ ਮਿਸ਼ਨ ’ ਦੇ ਡਾਇਰੈਕਟਰ ਪੰਮੀ ਬਾਈ ਅਤੇ ‘ਸਹਾਇਤਾ ਐੱਨਜੀਓ ਭਾਰਤ’ ਦੇ ਡਾਇਰੈਕਟਰ ਡਾ. ਰਾਜਿੰਦਰ ਰਾਜੀ ਵੱਲੋਂ ਦਿੜ੍ਹਬਾ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿਥੇ ਖੁਕਕੁਸ਼ੀ ਕਰ ਚੁੱਕੇ ਕਿਸਾਨ ਮਜ਼ਦੂਰਾਂ ਅਤੇ ਗਰੀਬ ਬੱਚਿਆਂ ਦੀ ਸਿੱਖਿਆ ਦਾ ਸਾਰਾ ਖਰਚਾ ਚੁੱਕਣ ਲਈ ਦੋ ਦਰਜਨ ਦੇ ਕਰੀਬ ਬੱਚਿਆਂ ਦੀ ਚੋਣ ਕਰਨ ਉਪਰੰਤ ਉਨ੍ਹਾਂ ਨੂੰ ਰਜਿਸਟਰ ਅਤੇ ਬੈਗ ਵੰਡੇ, ਉੱਥੇ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਮਹਾਮਾਰੀ ਬਿਮਾਰੀ ਤੋਂ ਬਚਣ ਲਈ ਖੁਦ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਵਧਾਨੀ ਵਰਤਣ ਦਾ ਸੱਦਾ ਦਿੱਤਾ। ਪੰਮੀ ਬਾਈ ਨੇ ਕਿਹਾ ਕਿ ‘ਜਾਗਦਾ ਪੰਜਾਬ ਮਿਸ਼ਨ’ ਵੱਲੋਂ ਲੋੜਵੰਦ ਬੱਚਿਆਂ ਦੀ ਸਿੱਖਿਆ ਦਾ ਭਾਰ ਚੁੱਕਣ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਾਗਰੂਕ ਮੁਹਿੰਮ ਵਿੱਢੀ ਜਾਵੇਗੀ। -ਪੱਤਰ ਪ੍ਰੇਰਕ