ਪੱਤਰ ਪ੍ਰੇਰਕ
ਸੰਗਰੂਰ, 12 ਜੁਲਾਈ
ਬਲੱਡ ਡੋਨਰਜ਼ ਵੈੱਲਫ਼ੇਅਰ ਸੁਸਾਇਟੀ ਸੰਸਥਾ ਵੱਲੋਂ ਖ਼ੂਨਦਾਨੀਆਂ ਦੀ ਡਾਇਰੈਕਟਰੀ ‘ਮਹਿਕ 2020’ ਸੰਸਥਾ ਮੁਖੀ ਜਗਦੀਸ਼ ਗਰਗ ਨੇ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਭੇਟ ਕੀਤੀ।
ਇਸ ਸਬੰਧੀ ਸ੍ਰੀ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ 6ਵੀਂ ਵਾਰ ਤਿਆਰ ਕੀਤੀ ਗਈ ਡਾਇਰੈਕਟਰੀ ਵਿਚ ਖ਼ੂਨਦਾਨੀਆਂ ਦੇ ਨਾਂ, ਬਲੱਡ ਗਰੁੱਪ, ਫ਼ੋਨ ਨੰਬਰਾਂ ਦੇ ਨਾਲ-ਨਾਲ ਚੰਗੀਆਂ ਗੱਲਾਂ, ਬਣੋ ਸਭ ਦੇ ਚਹੇਤੇ, ਨਸ਼ਿਆਂ ਸਬੰਧੀ ਜਾਗਰੂਕਤਾ, ਮੁਸੀਬਤਾਂ ਤੋਂ ਬਚਣ ਲਈ, ਖ਼ੂਨਦਾਨੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਅਨਮੋਲ ਵਚਨ ਪੜ੍ਹਨਯੋਗ ਹੋਣਗੇ ਜੋ ਸਭ ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ। ਇਸ ਮੌਕੇ ਡੀਸੀ ਰਾਮਵੀਰ ਨੇ ਕਿਹਾ ਕਿ ਅਤੇ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ ਜਿਸ ਨਾਲ ਕਿਸੇ ਮਰਦੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।