ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 12 ਜੂਨ
ਪਿੰਡ ਧਮੌਲੀ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਨੀਨਾ ਮਿੱਤਲ, ਸੀਨੀਅਰ ਆਗੂ ਬੰਤ ਸਿੰਘ ਹਾਸ਼ਮਪੁਰ, ਗੁਰਪ੍ਰੀਤ ਸਿੰਘ ਧਮੌਲੀ ਤੇ ਇਸਲਾਮ ਅਲੀ ਦੀ ਅਗਵਾਈ ’ਚ ਪਿੰਡ ਧਮੌਲੀ ਦੇ ਦਰਜਨਾਂ ਮੁਸਲਮਾਨ ਪਰਿਵਾਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਪਿੰਡ ਸ਼ਾਮਦੂ ’ਚ ਵੱਖਰੇ ਸਮਾਰੋਹ ਵਿੱਚ ਦਰਜਨਾਂ ਪਰਿਵਾਰਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਮੈਡਮ ਨੀਨਾ ਮਿੱਤਲ, ਇਸਲਾਮ ਅਲੀ ਤੇ ਬੰਤ ਸਿੰਘ ਹਾਸ਼ਮਪੁਰ ਆਦਿ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਰਾਜ ਦੀ ਸੱਤਾ ’ਤੇ ਕਾਬਜ਼ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕੇ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ। ਇਸ ਮੌਕੇ ਤੂਫਾਨੀ ਮੀਆਂ, ਰਾਜੂ ਖਾਨ, ਖੁਸ਼ਦਿਲ, ਨਸੀਰੂਦੀਨ, ਅਜਮੇਰ ਖਾਨ, ਮਹਿੰਦੀ ਹਸਨ ਆਦਿ ਹਾਜ਼ਰ ਸਨ।