ਪੱਤਰ ਪ੍ਰੇਰਕ
ਮੂਨਕ 15 ਮਈ
ਡੈਮੋਕਰੈਟਿਕ ਟੀਚਰਜ਼ ਫਰੰਟ ਬਲਾਕ ਮੂਨਕ ਵੱਲੋਂ ਸਥਾਨਕ ਸਰਕਾਰੀ ਸਕੂਲ ਮੰਡਵੀ ਵਿੱਚ ਮੀਟਿੰਗ ਦੌਰਾਨ ਸਿੱਖਿਆ ਨੀਤੀ-2020 ਦੀ ਪੜਚੋਲ ਅਤੇ ਮੁਲਾਜ਼ਮ ਮਸਲਿਆਂ ਸਬੰਧੀ ਚਰਚਾ ਦੌਰਾਨ ਬਲਾਕ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਰਾਜ ਸੈਣੀ ਬਲਾਕ ਪ੍ਰਧਾਨ, ਬਿਕਰਮ ਬੰਗਾ ਨੂੰ ਬਲਾਕ ਸਕੱਤਰ, ਕ੍ਰਿਸ਼ਨ ਚੋਟੀਆਂ ਨੂੰ ਵਿੱਤ ਸਕੱਤਰ, ਭੁਪਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ, ਸੂਰਜਭਾਨ ਨੂੰ ਮੀਤ ਪ੍ਰਧਾਨ ਤੇ ਜਨਕ ਰਾਜ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ, ਗੁਰਨਾਮ ਸਿੰਘ, ਪਵਨ ਕੁਮਾਰ, ਕਰਮਜੀਤ ਕੌਰ, ਵਿੱਕੀ ਬਘਰੌਲ, ਕੁਲਦੀਪ ਸਿੰਘ ਨੂੰ ਬਲਾਕ ਕਮੇਟੀ ਮੈਂਬਰ ਚੁਣੇ ਗਏ। ਬਲਾਕ ਪ੍ਰਧਾਨ ਰਾਜ ਸੈਣੀ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020ਸਿੱਖਿਆ ਦੇ ਨਿੱਜੀਕਰਨ ਵੱਲ ਸੇਧਿਤ ਹੈ, ਜਿਸ ਖ਼ਿਲਾਫ਼ ਟਰੇਡ ਯੂਨੀਅਨ ਦੇ ਮੰਚ ਤੋਂ ਸੰਘਰਸ਼ ਦੀ ਲੋੜ ਹੈ। ਆਗੂਆਂ ਨੇ ਸਰਕਾਰ ਤੋਂ ਪੁਰਾਣੀਆਂ ਭਰਤੀਆਂ ਪੂਰੀਆਂ ਕਰਨ, ਨਵੀਂ ਭਰਤੀ ਦੇ ਇਸ਼ਤਿਹਾਰ ਜਾਰੀ ਅਤੇ ਅਧਿਆਪਕਾਂ ਸਣੇ ਹੋਰ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਵੀ ਕੀਤੀ। ਬਲਾਕ ਸਕੱਤਰ ਬਿਕਰਮ ਬੰਗਾ ਨੇ ਨਵੀਂ ਪੈਨਸ਼ਨ ਸਕੀਮ ਦੇ ਮਾਰੂ ਪੱਖਾਂ ਬਾਰੇ ਚਾਨਣਾ ਪਾਇਆ।