ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਦਸੰਬਰ
ਇਥੇ ਪਿਆਜ਼ ਅਤੇ ਆਲੂ ਦਾ ਰੇਟ 60 ਰੁਪਏ ਪ੍ਰਤੀ ਕਿਲੋ ਵਿਕਣ ਕਰਕੇ ਲੋਕਾਂ ਦੇ ਘਰ ਦਾ ਬਜਟ ਹਿੱਲ ਗਿਆ ਹੈ ਜਦਕਿ ਪਹਿਲਾਂ ਆਲੂ 10 ਰੁਪਏ ਤੇ ਪਿਆਜ਼ 20 ਰੁਪਏ ਕਿੱਲੋ ਤੱਕ ਵਿਕਦੇ ਸਨ। ਬੀਜ ਵਿਕਰੇਤਾ ਸੋਨੂੰ ਨੇ ਦੱਸਿਆ ਕਿ ਇਸੇ ਮਹੀਨੇ ਹੀ ਕਿਸਾਨ ਆਲੂ ਤੇ ਪਿਆਜ਼ ਦੀ ਦੇਸੀ, ਹਾਈਬ੍ਰਿੱਡ ਪਨੀਰੀ ਦੀ ਵਧੇਰੇ ਮੰਗ ਕਰਦੇ ਹਨ ਅਤੇ ਦੇਸੀ ਪਨੀਰੀ ਦੇ ਨਿਸਰਨ ਕਰਕੇ ਹਾਈਬ੍ਰਿੱਡ ਦੀ ਮੰਗ ਵਧੇਰੇ ਹੈ। ਇਸ ਕਰਕੇ ਉਹ ਆਲੂੁ, ਪਿਆਜ਼ ਦੀ ਪਨੀਰੀ ਮਾਲੇਰਕੋਟਲਾ ਤੋਂ ਲਿਆ ਕੇ 150 ਰੁਪਏ ਪੰਸੇਰੀ ਵੇਚ ਰਹੇ ਹਨ। ਇਥੇ ਪਿਆਜ਼ ਦੀ ਪਨੀਰੀ ਵੇਚ ਰਹੇ ਰਾਮ ਨਿਵਾਸ ਬੋਲਾ ਨੇ ਦੱਸਿਆ ਕਿ ਹਾਲ ਦੀ ਘੜੀ ਇਥੇ ਅੜਕਵਾਸ ਦੇ ਬੀਜ ਪਾਲਕ ਕੌਰ ਸਿੰਘ ਦੇ ਘਰੋਂ ਪਨੀਰੀ ਵਿਕਣ ਲਈ ਆ ਰਹੀ ਹੈ। ਬਲਾਕ ਖੇਤੀ ਵਿਕਾਸ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਆਲੂ, ਪਿਆਜ਼ ਦੀ ਪਨੀਰੀ ਲਾਉਣ ਦਾ ਅਸਲ ਸਮਾਂ ਜਨਵਰੀ -ਫਰਵਰੀ ਮਹੀਨਾ ਹੁੰਦਾ ਹੈ। ਕਿਸਾਨ ਮੱਘਰ ਸਿੰਘ ਕਲੇਰ, ਬੇਅੰਤ ਸਿੰਘ ਗਾਗਾ ਅਤੇ ਦਾ ਕਹਿਣਾ ਹੈ ਕਿ ਉਹ ਆਲੂ ਤੇ ਪਿਆਜ਼ ਇਸ ਵਾਰ 60 ਰੁਪਏ ਪ੍ਰਤੀ ਕਿੱਲੋ ਪਿਆਜ਼ ਮਹਿੰਗਾ ਵਿਕਣ ਕਰਕੇ ਉਹ ਘੱਟੋ ਘੱਟ ਕਰੀਬ ਚੌਥਾ ਹਿੱਸਾ ਵਿੱਘਾ ਜ਼ਮੀਨ ਵਿੱਚ ਆਲੂ ਤੇ ਪਿਆਜ਼ ਦੀ ਪਨੀਰੀ ਲਾ ਰਹੇ ਹਨ।