ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਫਰਵਰੀ
ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਦਲਿਤ ਪਰਿਵਾਰ ਦੇ ਨੌਜਵਾਨ ਸਤਗੁਰ ਸਿੰਘ (25) ਪੁੱਤਰ ਲਾਭ ਸਿੰਘ ਨੇ ਆਰਥਿਕ ਤੰਗੀ ਕਰਕੇ ਫਾਹਾ ਲੈਕੇ ਜ਼ਿੰਦਗੀ ਖਤਮ ਕਰ ਲਈ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਸਤਗੁਰ ਸਿੰਘ ਦਿਹਾੜੀਦਾਰ ਸੀ ਅਤੇ ਕੁਝ ਦਿਨਾਂ ਤੋਂ ਆਰਥਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।ਉਸ ਅਣਵਿਆਹਿਆ ਸੀ।