ਲਹਿਰਾਗਾਗਾ: ਪੁਲੀਸ ਕਰਮਚਾਰੀਆਂ ਦੇ ਬਣਾਏ ਹੈਲਪ ਗਰੁੱਪ ਨੇ ਪਿੰਡ ਲੇਹਲ ਖੁਰਦ ਦੇ ਬੇਔਲਾਦ ਆਰਥਿਕ ਪੱਖੋਂ ਕਮਜ਼ੋਰ ਬਜ਼ੁਰਗ ਜੋੜੇ ਦੇ ਖਸਤਾ ਹਾਲ ਘਰ ਦੇ ਸੰਭਾਲ ਦੀ ਜ਼ਿੰਮੇਵਾਰੀ ਲਈ ਹੈ। ਗਰੁੱਪ ਦੇ ਬੁਲਾਰੇ ਏਐਸਆਈ ਰਾਜ ਸਿੰਘ ਕੋਟੜਾ ਲੇਹਲ ਨੇ ਦੱਸਿਆ ਕਿ ਪਿੰਡ ਦੇ ਭਜਨਾ ਸਿੰਘ ਦੇ ਘਰ ਦਾ ਹਾਲ ਮੰਦਾ ਸੀ। ਸਬ-ਇੰਸਪੈਕਟਰ ਨਛੱਤਰ ਸਿੰਘ, ਏਐਸਆਈ ਜਸਵਿੰਦਰ ਸਿੰਘ, ਏਐਸਆਈ ਰਾਜ ਸਿੰਘ, ਹੌਲਦਾਰ ਮਿੱਠੂ ਸਿੰਘ, ਜਗਤਾਰ ਸਿੰਘ ਭੁੱਲਰ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਨੇ ਲੋਕਾਂ ਦੇ ਸਹਿਯੋਗ ਨਾਲ ਬਜ਼ੁਰਗ ਜੋੜੇ ਦੇ ਮਕਾਨ ਦੀ ਚਾਰਦੀਵਾਰੀ, ਫਰਸ ਤੇ ਘਰ ਦੀ ਮੁਰੰਮਤ ਕੀਤੀ। -ਪੱਤਰ ਪ੍ਰੇਰਕ