ਸੰਗਰੂਰ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਲਈ ਜ਼ਿਲ੍ਹਾ ਕਮੇਟੀ ਦੀ ਚੋਣ ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਹੋਈ, ਜਿਸ ਵਿਚ ਦਲਜੀਤ ਸਫ਼ੀਪੁਰ ਕਨਵੀਨਰ, ਮਨਜੀਤ ਸਿੰਘ ਤੇ ਖੁਸ਼ਦੀਪ ਲਹਿਰਾ ਕੋ-ਕਨਵੀਨਰ, ਪ੍ਰਦੀਪ ਨੀਟੂ ਵਿੱਤ ਸਕੱਤਰ, ਦੀਪ ਬਨਾਰਸੀ ਪ੍ਰੈੱਸ ਸਕੱਤਰ, ਸੁਰਜੀਤ ਸਿੰਘ, ਗੁਰਛੈਬਰ ਸਿੰਘ, ਪ੍ਰਦੀਪ ਬਾਂਸਲ, ਵੀਰਪਾਲ ਸਿੰਘ ਝਨੇੜੀ ਤੇ ਗੁਰਸੇਵਕ ਸਿੰਘ ਬੱਲਰਾਂ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਕਨਵੀਨਰ ਦਲਜੀਤ ਸਫੀਪੁਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਅੰਦਰ ਚਾਰ ਥਾਵਾਂ ’ਤੇ ਵੱਡੇ ਇਕੱਠ ਕਰਕੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਜਾਣਗੇ ਅਤੇ 1 ਤੋਂ 3 ਅਕਤੂਬਰ ਤੱਕ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਪੱਕਾ ਮੋਰਚਾ ਲਗਾਉਣ ਲਈ ਵਿਉਂਤਬੰਦੀ ਉਲੀਕੀ ਗਈ। ਇਸ ਮੌਕੇ ਰਵਿੰਦਰ ਸਿੰਘ ਦਿੜਬਾ, ਮਨੋਜ ਲਹਿਰਾ, ਦੀਨਾਨਾਥ, ਕਮਲਜੀਤ ਸਿੰਘ, ਵਿੱਕੀ ਬਘਰੌਲ ਤੇ ਗੁਰਦੀਪ ਦਿੜਬਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ