ਪੱਤਰ ਪ੍ਰੇਰਕ
ਲਹਿਰਾਗਾਗਾ, 18 ਨਵੰਬਰ
ਨੇੜਲੇ ਪਿੰਡ ਮੇਦੇਵਾਸ ਦੇ ਵਸਨੀਕ ਜਗਰੂਪ ਸਿੰਘ ਨਾਲ ਦੋ ਲੱਖ ਦੀ ਠੱਗੀ ਵੱਜੀ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਪਿੰਡ ਮੇਦੇਵਾਸ ਦੇ ਜਗਰੂਪ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਲੰਘੇ ਦਿਨੀਂ ਪੈਸੇ ਕਢਵਾਉਣ ਲਈ ਐਚਡੀਐਫਸੀ ਬੈਂਕ ਸੁਨਾਮ ਗਿਆ ਸੀ। ਜਦੋਂ ਉਹ ਬੈਂਕ ਦੇ ਕਿਸੇ ਮੁਲਾਜ਼ਮ ਤੋਂ ਆਪਣੀ ਚੈਕ ਵਿੱਚ 6,84,000 ਰੁਪਏ ਕੇ ਭਰਵਾ ਕੇ ਲਾਈਨ ਵਿੱਚ ਲੱਗਾ ਤਾ ਬੈਂਕ ਦੇ ਮੁਲਾਜ਼ਮਾਂ ਨੇ ਕਿਹਾ ਕਿ ਬੈਂਕ ਵਿੱਚ ਇੰਨਾ ਜ਼ਿਆਦਾ ਕੈਸ਼ ਨਹੀਂ ਹੈ, ਬਾਅਦ ਵਿੱਚ ਕਢਵਾ ਲਏ ਜਾਣ। ਫਿਰ ਉਹ ਆਪਣੀ ਚੈਕ ਬੁੱਕ ਵਿੱਚੋਂ 2 ਲੱਖ ਰੁਪਏ ਦਾ ਚੈੱਕ ਲੈ ਕਰ ਲਾਈਨ ਵਿੱਚ ਲੱਗ ਸੀ। ਬੈਂਕ ਵਿੱਚ ਜ਼ਿਆਦਾ ਭੀੜ ਹੋਣ ਕਰਕੇ ਅਤੇ ਉਸ ਦੀ ਲੱਤ ਵਿੱਚ ਨੁਕਸ ਹੋਣ ਕਾਰਨ ਉਸ ਤੋਂ ਜ਼ਿਆਦਾ ਦੇਰ ਖੜ੍ਹੇ ਨਹੀ ਹੋ ਸਕਿਆ ਸੀ। ਇਸ ’ਤੇ ਕਿਸੇ ਨਾਮਾਲੂਮ ਵਿਅਕਤੀ ਨੇ ਉਸ ਨੂੰ ਚੈਕ ਦੇ ਪੈਸੇ ਕਢਵਾ ਦੇਣ ਦੀ ਗੱਲ ਆਖੀ। ਇਸ ਮਗਰੋਂ ਉਹ ਰਫੂ ਚੱਕਰ ਹੋ ਗਿਆ। ਆਪਣੇ ਤੌਰ ’ਤੇ ਭਾਲ ਕਰਨ ’ਤੇ ਉਸ ਨੂੰ ਮੁਲਜ਼ਮ ਬਾਰੇ ਪਤਾ ਲੱਗ ਗਿਆ। ਜਗਰੂਪ ਸਿੰਘ ਦੇ ਬਿਆਨ ਤੇ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ ਘੁੱਦਾ ਖ਼ਿਲਾਫ਼ ਧਾਰਾ 406 ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।